GTA News Media

Top Info Bar
22.1°C Toronto Loading date...
Canada

ਅੱਜ 40 ਮਿਲੀਅਨ ਤੱਕ ਪਹੁੰਚ ਜਾਵੇਗੀ ਕੈਨੇਡਾ ਦੀ ਆਬਾਦੀ

ਅੱਜ 40 ਮਿਲੀਅਨ ਤੱਕ ਪਹੁੰਚ ਜਾਵੇਗੀ ਕੈਨੇਡਾ ਦੀ ਆਬਾਦੀ
Share this post via:

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅੱਜ ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਸਕਦੀ ਹੈ। ਏਜੰਸੀ ਦੀ ਪੌਪੁਲੇਸ਼ਨ ਕਲੌਕ ਯਾਨੀ ਜਨਸੰਖਿਆ ਘੜੀ, ਰੀਅਲ ਟਾਈਮ ਵਿਚ ਕੈਨੇਡਾ ਦੀ ਆਬਾਦੀ ਦਾ ਅਨੁਮਾਨ ਦਰਸਾਉਂਦੀ ਹੈ। ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਇਸ ਗਿਣਤੀ ਦੇ 40 ਮਿਲੀਅਨ ਦੇ ਅੰਕੜੇ ‘ਤੇ ਪਹੁੰਚਣ ਦੀ ਉਮੀਦ ਹੈ।

ਕੈਨੇਡਾ ਦੇ ਚੀਫ਼ ਸਟੈਟਿਸਟੀਸ਼ੀਅਨ, ਅਨਿਲ ਅਰੋੜਾ ਨੇ ਕਿਹਾ, ਇਹ ਇੱਕ ਸ਼ਾਨਦਾਰ ਮੀਲ ਪੱਥਰ ਹੈ। ਇਹ ਇੱਕ ਮਜ਼ਬੂਤ ਸੰਕੇਤ ਹੈ ਕਿ ਕੈਨੇਡਾ ਇਕ ਗਤੀਸ਼ੀਅਲ ਅਤੇ ਸਵਾਗਤ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ, ਜੋ ਕਿ ਸੰਭਾਵਨਾਵਾਂ ਨਾਲ ਭਰਪੂਰ ਹੈ। ਕੈਨੇਡਾ ਵਿਚ ਆਬਾਦੀ ਦੀ ਵਿਕਾਸ ਦਰ ਇਸ ਸਮੇਂ 2.7 ਫ਼ੀਸਦੀ ਹੈ ਅਤੇ ਇਹ 1957 ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ। ਯੂਨੀਵਰਸਿਟੀ ਔਫ਼ ਟੋਰੌਂਟੋ ਵਿਚ ਭੂਗੋਲ ਅਤੇ ਯੋਜਨਾ ਵਿਭਾਗ ਦੇ ਪ੍ਰੋਫ਼ੈਸਰ, ਮੈਟੀ ਸੀਮੀਐਟਿਕੀ ਨੇ ਕਿਹਾ ਕਿ ਆਬਾਦੀ ਦਾ ਇਹ ਨਵਾਂ ਰੁਝਾਨ ਮੌਕੇ ਅਤੇ ਚੁਣੌਤੀਆਂ ਦੋਵਾਂ ਨੂੰ ਦਰਸਾਉਂਦਾ ਹੈ।

ਕੈਨੇਡਾ ਦੀ ਆਬਾਦੀ ਵਿੱਚ ਪਿਛਲੇ ਸਾਲ ਰਿਕਾਰਡ 1.05 ਮਿਲੀਅਨ ਦਾ ਵਾਧਾ ਹੋਇਆ ਹੈ ਅਤੇ ਲਗਭਗ 96 ਫ਼ੀਸਦੀ ਵਾਧਾ ਅੰਤਰਰਾਸ਼ਟਰੀ ਪਰਵਾਸ ਕਾਰਨ ਹੋਇਆ ਹੈ। ਪ੍ਰੋਫ਼ੈਸਰ ਮੈਟੀ ਨੇ ਕਿਹਾ ਕਿ ਆਰਥਿਕ ਪੱਖ ਤੋਂ ਨਵੇਂ ਪਰਵਾਸੀਆਂ ਦਾ ਕੈਨੇਡਾ ਆਉਣਾ ਮਹੱਤਵਪੂਰਨ ਹੈ ਕਿਉਂਕਿ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾ ਸਕਦਾ ਹੈ, ਪਰ ਵਧਦੀ ਆਬਾਦੀ ਹਾਊਸਿੰਗ ਸੰਕਟ ਵਰਗੀਆਂ ਚੁਣੌਤੀਆਂ ਵੀ ਪੈਦਾ ਕਰਦੀ ਹੈ।

ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਵਿਚ ਲਗਾਤਾਰ ਪਿਛਲੇ ਚਾਰ ਮਹੀਨਿਆਂ ਤੋਂ ਵਾਧਾ ਦਰਜ ਹੋਇਆ ਹੈ। ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ (CREA) ਦੇ ਅੰਕੜਿਆਂ ਅਨੁਸਾਰ, ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀ ਔਸਤ ਕੀਮਤ 716,000 ਡਾਲਰ ਦਰਜ ਕੀਤੀ ਗਈ ਸੀ, ਜੋਕਿ ਜਨਵਰੀ ਮਹੀਨੇ ਵਿਚ ਘਰਾਂ ਦੀ ਔਸਤ ਕੀਮਤ ਦੇ ਮੁਕਾਬਲੇ ਇੱਕ ਲੱਖ ਡਾਲਰ ਦਾ ਇਜ਼ਾਫ਼ਾ ਹੈ।ਮੈਟੀ ਨੇ ਕਿਹਾ ਕਿ ਵਧਦੀ ਆਬਾਦੀ ਦੇ ਮੱਦੇਨਜ਼ਰ ਕੈਨੇਡਾ ਨੂੰ ਜੰਗੀ ਪੱਧਰ ‘ਤੇ ਹੋਰ ਘਰਾਂ ਦੀ ਉਸਾਰੀ ਕਰਨ ਦੀ ਜ਼ਰੂਰਤ ਹੈ।

ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ 1997 ਵਿੱਚ ਕੈਨੇਡਾ ਦੀ ਆਬਾਦੀ 30 ਮਿਲੀਅਨ ਸੀ ਅਤੇ ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ 2043 ਤੱਕ ਆਬਾਦੀ 50 ਮਿਲੀਅਨ ਤੱਕ ਪਹੁੰਚ ਸਕਦੀ ਹੈ।

ਸੀਬੀਸੀ ਨਿਊਜ਼