GTA News Media

Top Info Bar
22.1°C Toronto Loading date...
Canada

ਕੈਨੇਡਾ ਪੁਲਿਸ ਵੱਲੋਂ ਜਾਰੀ ਕੀਤੀ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ‘ਚ ਗੋਲਡੀ ਬਰਾੜ ਦਾ ਨਾਂ ਸ਼ਾਮਲ

ਕੈਨੇਡਾ ਪੁਲਿਸ ਵੱਲੋਂ ਜਾਰੀ ਕੀਤੀ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ‘ਚ ਗੋਲਡੀ ਬਰਾੜ ਦਾ ਨਾਂ ਸ਼ਾਮਲ
Share this post via:

ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵੱਲੋਂ ਜਾਰੀ ਕੀਤੀ ਗਈ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ‘ਬੋਲੋ (ਬੀ ਆਨ ਦਿ ਲੁੱਕਆਊਟ) ਪ੍ਰੋਗਰਾਮ’ ‘ਚ ਗੋਲਡੀ ਬਰਾੜ ਦਾ ਨਾਮ ਵੀ ਕੀਤਾ ਗਿਆ ਹੈ। ਸੋਮਵਾਰ ਨੂੰ $750,000 ਤੋਂ ਵੱਧ ਇਨਾਮਾਂ ਦੀ ਘੋਸ਼ਣਾ ਕੀਤੀ ਗਈ, ਜਿਸ ਵਿੱਚ 25 ਮੋਸਟ ਵਾਂਟੇਡ ਅਪਰਾਧੀਆਂ ਵਿੱਚੋਂ ਕਈਆਂ ‘ਤੇ $50,000 ਤੋਂ $100,000 ਤੱਕ ਦਾ ਇਨਾਮ ਰੱਖਿਆ ਗਿਆ।। ਟੋਰਾਂਟੋ ਪੁਲੀਸ ਨੇ ਉਸ ਨੂੰ ਲੋੜੀਂਦੇ ਅਪਰਾਧੀਆਂ ਵਿੱਚ 15ਵੇਂ ਨੰਬਰ ’ਤੇ ਸੂਚੀਬੱਧ ਕੀਤਾ ਹੈ।

ਦੱਸਣਯੋਗ ਹੈ ਕਿ NIA ਨੇ ਹਾਲ ਹੀ ਵਿੱਚ ਬਰਾੜ ਅਤੇ ਉਸ ਦੇ ਸਾਥੀ ਲਾਰੈਂਸ ਬਿਸ਼ਨੋਈ, ਅਤੇ ਅਨਮੋਲ ਬਿਸ਼ਨੋਈ ਜੋ ਆਖਰੀ ਵਾਰ ਕੈਲੀਫੋਰਨੀਆ, ਯੂਐਸਏ ਵਿੱਚ ਦੇਖੇ ਗਏ ਨੂੰ ਚਾਰਜਸ਼ੀਟ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ। ਬੋਲੋ ਪ੍ਰੋਗਰਾਮ ਤਹਿਤ ਪੁਲਿਸ ਵਲੋਂ ਬਰਾੜ ਦੀ ਫੋਟੋ ਪ੍ਰਦਰਸ਼ਿਤ ਕੀਤੀ ਹੈ, ਪੁਲਿਸ ਦਾ ਕਹਿਣਾ ਹੈ ਕਿ ਬੋਲੋ ਪ੍ਰੋਗਰਾਮ ਦਾ ਮੁੱਖ ਟੀਚਾ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਬਾਰੇ ਜਨਤਾ ਨੂੰ ਸੁਚੇਤ ਕਰਨਾ ਹੈ।