GTA News Media

Top Info Bar
22.1°C Toronto Loading date...
Canada

Canada: ਹੁਣ $20 ਦੇ ਨੋਟ ਅਤੇ ਸਿੱਕਿਆਂ ‘ਤੇ ਨਜ਼ਰ ਆਵੇਗੀ ਕਿੰਗ ਚਾਰਲਜ਼ ਦੀ ਤਸਵੀਰ

Canada: ਹੁਣ $20 ਦੇ ਨੋਟ ਅਤੇ ਸਿੱਕਿਆਂ ‘ਤੇ ਨਜ਼ਰ ਆਵੇਗੀ ਕਿੰਗ ਚਾਰਲਜ਼ ਦੀ ਤਸਵੀਰ
Share this post via:

ਕਿੰਗ ਚਾਰਲਜ਼ ਦੀ  ਤਾਜਪੋਸ਼ੀ ਤੋਂ ਬਾਅਦ ਹੁਣ ਕੈਨੇਡਾ ਦੇ 20 ਡਾਲਰ ਦੇ ਨੋਟ ਅਤੇ ਸਿੱਕਿਆਂ ‘ਤੇ ਵੀ ਚਾਰਲਜ਼ ਦੀ ਤਸਵੀਰ ਨਜ਼ਰ ਆਵੇਗੀ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਦਫ਼ਤਰ ਦੀ ਇੱਕ ਨਿਊਜ਼ ਰਿਲੀਜ਼ ਅਨੁਸਾਰ, ਫ਼ੈਡਰਲ ਸਰਕਾਰ ਨੇ ਬੈਂਕ ਔਫ਼ ਕੈਨੇਡਾ ਨੂੰ ਅਗਲੇ ਡਿਜ਼ਾਈਨ ਦੀ ਪ੍ਰਕਿਰਿਆ ਵਿਚ ਮਹਾਰਾਣੀ ਐਲੀਜ਼ਾਬੈਥ ਦੀ ਤਸਵੀਰ ਦੀ ਜਗ੍ਹਾ ਕਿੰਗ ਚਾਰਲਜ਼ ਦੀ ਤਸਵੀਰ ਸ਼ਾਮਲ ਕਰਨ ਲਈ ਆਖਿਆ ਹੈ। ਇਸੇ ਤਰ੍ਹਾਂ ਰੌਇਲ ਕੈਨੇਡੀਅਨ ਮਿੰਟ ਨੂੰ ਕਿੰਗ ਚਾਰਲਜ਼ ਦੀ ਤਸਵੀਰ ਦਰਸਾਉਂਦੇ ਸਿੱਕੇ ਡਿਜ਼ਾਈਨ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਕੈਨੇਡਾ ਪੋਸਟ ਨੇ ਕਿੰਗ ਚਾਰਲਜ਼ ਦੀ ਤਸਵੀਰ ਵਾਲੀ ਆਪਣੀ ਸਟੈਂਪ ਜਾਰੀ ਕਰ ਦਿੱਤੀ ਹੈ। ਕੈਨੇਡੀਅਨ ਰਾਜਪ੍ਰਮੁੱਖ ਦੀ ਤਸਵੀਰ ਦੀ ਨਿਸ਼ਚਿਤ ਸਟੈਂਪ ਜਾਰੀ ਕਰਨਾ ਕੈਨੇਡਾ ਪੋਸਟ ਦੀ 170 ਸਾਲ ਪੁਰਾਣੀ ਪਰੰਪਰਾ ਹੈ। ਬੈਂਕ ਔਫ਼ ਕੈਨੇਡਾ ਵੱਲੋਂ ਨੋਟ ਛਾਪਣ ਦਾ ਕੰਮ 1935 ਅਤੇ ਰੌਇਲ ਮਿੰਟ ਵੱਲੋਂ ਸਿੱਕੇ ਤਿਆਰ ਕਰਨ ਦਾ ਕੰਮ 1908 ਵਿਚ ਸ਼ੁਰੁ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਕੈਨੇਡਾ ਦੇ ਮੌਜੂਦਾ ਰਾਜਾ ਦੀ ਤਸਵੀਰ ਕਰੰਸੀ ਉੱਪਰ ਛਪਦੀ ਰਹੀ ਹੈ।