GTA News Media

Top Info Bar
22.1°C Toronto Loading date...
Canada Featured

ਕੈਨੇਡਾ ਭਾਰਤ ਨੂੰ ਕੁੱਲ ਦਾਲ ਉਤਪਾਦਨ ਦਾ ਕਰੀਬ ਤੀਜਾ ਹਿੱਸਾ ਕਰਦਾ ਹੈ ਨਿਰਯਾਤ

ਕੈਨੇਡਾ ਭਾਰਤ ਨੂੰ ਕੁੱਲ ਦਾਲ ਉਤਪਾਦਨ ਦਾ ਕਰੀਬ ਤੀਜਾ ਹਿੱਸਾ ਕਰਦਾ ਹੈ ਨਿਰਯਾਤ
Share this post via:

ਭਾਵੇਂ ਕਿ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ ਅਤੇ ਵੱਡੀ ਗਿਣਤੀ ਵਿੱਚ ਆਬਾਦੀ ਖੇਤੀ ਨਾਲ ਜੁੜੀ ਹੋਈ ਹੈ ਪਰ ਭਾਰਤ ਵੀ ਬਹੁਤ ਸਾਰੀਆਂ ਖੇਤੀ ਵਸਤਾਂ ਦਾ ਆਯਾਤ ਕਰਦਾ ਹੈ। ਭਾਰਤ ਵਿੱਚ ਦਾਲਾਂ ਦੀ ਵੱਡੀ ਖ਼ਪਤ ਹੈ ਆਪਣੀ ਲੋੜ ਦੀ ਪੂਰਤੀ ਲਈ ਭਾਰਤ , ਕੈਨੇਡਾ ਵਿੱਚ ਪੈਦਾ ਹੋਣ ਵਾਲੇ ਕੁੱਲ ਉਤਪਾਦਨ ਦਾ ਕਰੀਬ 29 ਫ਼ੀਸਦ ਹਿੱਸਾ ਆਯਾਤ ਕਰਦਾ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਿਕ ਕੈਨੇਡਾ ਵਿੱਚ ਸਾਲ 2020 -21 ਦੌਰਾਨ 85 ਲੱਖ 92 ਹਜ਼ਾਰ ਟਨ ਦਾਲਾਂ ਦੀ ਪੈਦਾਵਾਰ ਹੋਈ ਜਿਸ ਵਿੱਚੋਂ 67 ਲੱਖ 86 ਹਜ਼ਾਰ ਟਨ ਦਾ ਨਿਰਯਾਤ ਕੀਤਾ ਗਿਆ। ਇਸੇ ਤਰ੍ਹਾਂ ਹੀ 2021-2022 ਦੌਰਾਨ 45 ਲੱਖ 97 ਹਜ਼ਾਰ ਟਨ ਵਿੱਚੋਂ 43 ਲੱਖ 33 ਹਜ਼ਾਰ ਟਨ ਅਤੇ 2022-2023 ਦੌਰਾਨ 65 ਲੱਖ 70 ਟਨ ਵਿੱਚੋਂ 56 ਲੱਖ 47 ਹਜ਼ਾਰ ਟਨ ਦਾ ਨਿਰਯਾਤ ਕੀਤਾ ਗਿਆ ਹੈ।

ਕੈਨੇਡਾ ਦੇ ਕੁੱਲ ਫ਼ਸਲੀ ਰਕਬੇ ਦਾ ਇਕ ਵੱਡਾ ਹਿੱਸਾ ਸਸਕੈਚਵਨ ਵਿੱਚ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪ੍ਰੋਵਿੰਸ ਵਿੱਚ ਖੇਤੀ ਹੇਠ ਕੁੱਲ ਰਕਬਾ ਕਰੀਬ 60.3 ਮਿਲੀਅਨ ਏਕੜ ਹੈ। ਕੈਨੇਡਾ ਦੇ ਫ਼ਸਲ ਅਧੀਨ ਕੁੱਲ ਰਕਬੇ ਵਿੱਚੋਂ ਕਰੀਬ 43 ਫ਼ੀਸਦੀ ਸਸਕੈਚਵਨ ਵਿੱਚ ਹੈ। ਪ੍ਰੋਵਿੰਸ ਵਿੱਚ ਕਣਕ , ਜੌ ਤੋਂ ਇਲਾਵਾ ਦਾਲਾਂ ਜਿਵੇਂ ਕਿ ਮਸਰ , ਛੋਲੇ ਅਤੇ ਤੇਲ ਵਾਲੀਆਂ ਫ਼ਸਲਾਂ ਜਿਵੇਂ ਕਿ ਸਰੋਂ ਅਤੇ ਕਿਨੋਲਾ ਆਦਿ ਹੁੰਦੀਆਂ ਹਨ। ਸਸਕੈਚਵਨ ਵੱਲੋਂ ਭਾਰਤ ਨੂੰ ਵੱਡੇ ਪੱਧਰ ‘ਤੇ ਮਸਰਾਂ ਦਾ ਨਿਰਯਾਤ ਕੀਤਾ ਜਾਂਦਾ ਹੈ। ਪ੍ਰੋਵਿੰਸ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਸੰਸਥਾ ਪਲਸ ਕੈਨੇਡਾ ਦੇ ਐਗਜ਼ੈਕਟਿਵ ਡਾਇਰੈਕਟਰ ਕਾਰਲ ਪੌਟਸ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੈਨੇਡਾ ਵੱਲੋਂ ਦਾਲਾਂ ਖਾਸ ਕਰ ਮਸਰਾਂ ਨੂੰ ਭਾਰਤ ਨੂੰ ਨਿਰਯਾਤ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਪ੍ਰਾਈਵੇਟ ਕੰਪਨੀਆਂ ਦਾ ਅਹਿਮ ਰੋਲ ਰਹਿੰਦਾ ਹੈ।