GTA News Media

Top Info Bar
22.1°C Toronto Loading date...
Canada

ਕੈਨੇਡਾ ਵਿਚ ਚੱਕਰਵਾਤ ‘ਲੀ’ ਇਸ ਵੀਕੈਂਡ ਦੇ ਸਕਦੈ ਦਸਤਕ

ਕੈਨੇਡਾ ਵਿਚ ਚੱਕਰਵਾਤ ‘ਲੀ’ ਇਸ ਵੀਕੈਂਡ ਦੇ ਸਕਦੈ ਦਸਤਕ
Share this post via:

ਕੈਨੇਡੀਅਨ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਸਮੁੰਦਰੀ ਚੱਕਰਵਾਤ ‘ਲੀ’ ਇਸ ਹਫ਼ਤੇ ਦੇ ਅੰਤ ਵਿੱਚ ਅਮਰੀਕਾ ਦੇ ਸੂਬੇ ਮੇਨ ਤੋਂ ਦੱਖਣ-ਪੂਰਬੀ ਨੋਵਾ ਸਕੋਸ਼ੀਆ ਤੱਕ ਕਿਤੇ ਵੀ ਲੈਂਡਫਾਲ ਕਰ ਸਕਦਾ ਹੈ। ਹੈਲੀਫੈਕਸ ਵਿੱਚ ਸਥਿਤ ਇਸ ਸੈਂਟਰ ਦਾ ਕਹਿਣਾ ਹੈ ਕਿ ਲੀ ਚੱਕਰਵਾਤ ਸੰਭਾਵਤ ਤੌਰ ‘ਤੇ ਅਟਲਾਂਟਿਕ ਖੇਤਰ ਵਿੱਚ ਇੱਕ ਕਮਜ਼ੋਰ ਚੱਕਰਵਾਤ ਜਾਂ ਮਜ਼ਬੂਤ ​​ਗਰਮ ਖੰਡੀ ਤੂਫ਼ਾਨ ਦੇ ਰੂਪ ਵਿੱਚ ਦਸਤਕ ਦੇ ਸਕਦਾ ਹੈ ਜੋ ਹਫ਼ਤੇ ਦੇ ਅਖੀਰਲੇ ਹਿੱਸੇ ਦੌਰਾਨ ਇਲਾਕੇ ਵਿੱਚ ਭਾਰੀ ਮੀਂਹ ਪਾ ਸਕਦਾ ਹੈ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਤੂਫ਼ਾਨ ਉੱਤਰ ਵੱਲ ਵਧ ਰਿਹਾ ਹੈ, ਇਹ ਆਕਾਰ ਵਿੱਚ ਵਧਦਾ ਜਾਵੇਗਾ ਪਰ ਇਸਦੇ ਹੋਰ ਮੌਸਮ ਪ੍ਰਣਾਲੀਆਂ ਨਾਲ ਮਿਲ ਕੇ ਤੀਬਰ ਹੋਣ ਦੀ ਉਮੀਦ ਨਹੀਂ ਹੈ।

ਦੱਖਣੀ ਪੂਰਬੀ ਨੋਵਾ ਸਕੋਸ਼ੀਆ ਵਿਚ ਜ਼ਬਰਦਸਤ ਝੱਖੜਾਂ ਅਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਲੀ ਦੇ ਬੁੱਧਵਾਰ ਨੂੰ ਉੱਤਰ ਵੱਲ ਮੁੜਨ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅਟਲਾਂਟਿਕ ਮਹਾਂਸਾਗਰ ਦੇ ਠੰਡੇ ਪਾਣੀ ਦੇ ਸੰਪਰਕ ਵਿਚ ਆਉਣ ‘ਤੇ ਸੰਭਾਵਤ ਤੌਰ ‘ਤੇ ਇਸਦੀ ਗਤੀ ਅਤੇ ਤੀਬਰਤਾ ਕੁਝ ਕਮਜ਼ੋਰ ਹੋ ਜਾਵੇਗੀ। ਪਰ ਲੀ ਦੇ ਕਮਜ਼ੋਰ ਤੂਫ਼ਾਨ ਹੋਣ ਦੇ ਬਾਵਜੂਦ ਇਲਾਕੇ ਵਿਚ ਜ਼ਬਰਦਸਤ ਝੱਖੜ ਅਤੇ ਤੇਜ਼ ਬਾਰਿਸ਼ਾਂ ਪੈ ਸਕਦੀਆਂ ਹਨ।