GTA News Media

Top Info Bar
22.1°C Toronto Loading date...
Canada

ਕੈਨੇਡਾ ਸਿਗਰੇਟ ’ਤੇ ਸਿਹਤ ਸੰਬੰਧੀ ਚੇਤਾਵਨੀ ਦੇ ਲੇਬਲ ਲਾਉਣ ਵਾਲਾ ਬਣੇਗਾ ਪਹਿਲਾ ਦੇਸ਼

ਕੈਨੇਡਾ ਸਿਗਰੇਟ ’ਤੇ ਸਿਹਤ ਸੰਬੰਧੀ ਚੇਤਾਵਨੀ ਦੇ ਲੇਬਲ ਲਾਉਣ ਵਾਲਾ ਬਣੇਗਾ ਪਹਿਲਾ ਦੇਸ਼
Share this post via:

ਹੈਲਥ ਕੈਨੇਡਾ ਨੇ ਤੰਬਾਕੂ ਛੱਡਣ ਨੂੰ ਉਤਸ਼ਾਹਿਤ ਕਰਨ ਅਤੇ ਤੰਬਾਕੂ ਨਾਲ ਸਬੰਧਤ ਮੌਤਾਂ ਨੂੰ ਘਟਾਉਣ ਦੇ ਯਤਨਾਂ ਵਿਚ ਸਿਹਤ ਸੰਬੰਧੀ ਚੇਤਾਵਨੀ ਵਾਲੇ ਲੇਬਲ ਸਿਗਰੇਟਾਂ ‘ਤੇ ਸਿੱਧੇ ਤੌਰ ‘ਤੇ ਛਾਪੇ ਜਾਣ ਦੀ ਘੋਸ਼ਣਾ ਕੀਤੀ ਹੈ। ਅਜਿਹਾ ਕਰਨ ਨਾਲ ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ। ਸਿਗਰੇਟ ਉੱਪਰ ਸਿਗਰੇਟ ਕੈਂਸਰ ਦਾ ਕਾਰਨ ਤੰਬਾਕੂ ਦਾ ਧੂੰਆਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਹਰੇਕ ਪਫ ਵਿੱਚ ਜ਼ਹਿਰ ਜਿਹੀਆਂ ਚੇਤਾਵਨੀਆਂ ਲਿਖਿਆ ਹੋਣਗੀਆਂ।

ਹੈਲਥ ਕੈਨੇਡਾ ਸਿਗਰੇਟ ਪੈਕਿੰਗ ‘ਤੇ ਨਵੀਆਂ ਸਿਹਤ ਚੇਤਾਵਨੀਆਂ ਨੂੰ ਵੀ ਸ਼ਾਮਲ ਕਰੇਗਾ। ਕੈਨੇਡੀਅਨ ਕੈਂਸਰ ਸੋਸਾਇਟੀ ਦੇ ਸੀਨੀਅਰ ਨੀਤੀ ਵਿਸ਼ਲੇਸ਼ਕ ਰੌਬ ਕਨਿੰਘਮ ਨੇ ਕਿਹਾ ਕੈਨੇਡਾ ਵਿੱਚ ਵਿਕਣ ਵਾਲੀ ਹਰ ਸਿਗਰੇਟ ‘ਤੇ ਚੇਤਾਵਨੀ ਦੇਣਾ ਇੱਕ ਵਿਸ਼ਵ ਪੂਰਵ-ਨਿਰਧਾਰਤ ਮਾਪਦੰਡ ਹੈ। ਰੌਬ ਕਨਿੰਘਮ ਨੇ ਉਮੀਦ ਜਤਾਈ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਦੇਸ਼ ਵੀ ਅਜਿਹੇ ਕਦਮ ਚੁੱਕਣਗੇ।

ਇਹ ਨਿਯਮ 1 ਅਗਸਤ ਤੋਂ ਲਾਗੂ ਹੋਣੇ ਸ਼ੁਰੂ ਹੋ ਜਾਣਗੇ। ਤੰਬਾਕੂ ਕੰਪਨੀਆਂ ਨੂੰ 31 ਜੁਲਾਈ 2024 ਤੱਕ ਕਿੰਗ ਸਾਈਜ਼ ਸਿਗਰਟਾਂ (ਲੰਬਾਈ 83-85 ਮਿਲੀਮੀਟਰ) ‘ਤੇ ਪ੍ਰਚੂਨ ਲਈ ਪਾਬੰਦੀਆਂ ਦੇ ਪਹਿਲੇ ਸੈੱਟ ਨੂੰ ਲਾਗੂ ਕਰਨ ਦੀ ਲੋੜ ਹੋਵੇਗੀ ਜਦਕਿ ਨਿਯਮਤ ਆਕਾਰ ਵਾਲੀ ਸਿਗਰੇਟ ਜਿਸਦੀ ਲੰਬਾਈ 70-73 ਮਿਲੀਮੀਟਰ ਹੁੰਦੀ ਹੈ ,  ‘ਤੇ 30 ਅਪ੍ਰੈਲ 2025 ਤੱਕ ਇਹ ਨਿਯਮ ਲਾਗੂ ਕਰਨਗੇ ਪੈਣਗੇ।