GTA News Media

Top Info Bar
22.1°C Toronto Loading date...
Canada

ਕੈਨੇਡੀਅਨ ਅਰਥਚਾਰੇ ‘ਚ ਅਗਸਤ ਦੌਰਾਨ ਪੈਦਾ ਹੋਈਆਂ 40,000 ਨਵੀਆਂ ਨੌਕਰੀਆਂ

ਕੈਨੇਡੀਅਨ ਅਰਥਚਾਰੇ ‘ਚ ਅਗਸਤ ਦੌਰਾਨ ਪੈਦਾ ਹੋਈਆਂ 40,000 ਨਵੀਆਂ ਨੌਕਰੀਆਂ
Share this post via:

ਅਗਸਤ ਦੌਰਾਨ ਕੈਨੇਡੀਅਨ ਅਰਥਚਾਰੇ ਵਿਚ  40,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ , ਪਰ ਇਸ ਦੌਰਾਨ ਆਬਾਦੀ ਵਿਚ ਜਿੰਨਾ ਵਾਧਾ ਹੋਇਆ, ਨਵੀਆਂ ਨੌਕਰੀਆਂ ਉਸ ਨਾਲੋਂ ਅੱਧੇ ਤੋਂ ਵੀ ਘੱਟ ਹੀ ਹਨ। ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਕੈਨੇਡੀਅਨ ਆਬਾਦੀ ਵਿਚ ਅਗਸਤ ਦੌਰਾਨ 103,000 ਲੋਕ ਸ਼ਾਮਲ ਹੋਏ। ਇਸ ਕਰਕੇ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਜੇ ਕੰਮਕਾਜ ਦੀ ਉਮਰ ਵਾਲੀ ਆਬਾਦੀ ਅਤੇ ਨੌਕਰੀ ਕਰ ਰਹੇ ਲੋਕਾਂ ਦੀ ਤੁਲਨਾ ਕੀਤਾ ਜਾਵੇ, ਤਾਂ ਇਸ ਦਰ ਵਿਚ 0.1% ਦਾ ਨਿਘਾਰ ਹੀ ਹੋਇਆ ਹੈ।

ਅਗਸਤ ਦੌਰਾਨ 20,000 ਨੌਕਰੀਆਂ ਪੈਦਾ ਹੋਣ ਦਾ ਅਨੁਮਾਨ ਅਰਥਸ਼ਾਸਤਰੀਆਂ ਦਾ ਸੀ ਅਤੇ ਕੁਝ ਤਾਂ ਨੌਕਰੀਆਂ ਵਿਚ ਕਮੀ ਦੇ ਕਿਆਸ ਲਗਾ ਰਹੇ ਸਨ, ਜੋ ਕਿ ਲੇਬਰ ਮਾਰਕੀਟ ਵਿਚ ਲਗਾਤਾਰ ਨਿਘਾਰ ਦਾ ਦੂਸਰਾ ਮਹੀਨਾ ਹੁੰਦਾ। ਉਤਪਾਦਨ (ਮੈਨੂਫ਼ੈਕਚਰਿੰਗ), ਖੇਤੀ, ਲੋਕ ਪ੍ਰਸ਼ਾਸਨ, ਵਿੱਤ, ਇੰਸ਼ੋਰੈਂਸ, ਰੀਅਲ ਅਸਟੇਟ, ਵਿੱਦਿਅਕ ਸੇਵਾਵਾਂ ਦੇ ਖੇਤਰ ਵਿਚ ਨੌਕਰੀਆਂ ਵਿਚ ਨਿਘਾਰ ਹੋਇਆ, ਜਦਕਿ ਕੰਸਟਰਕਸ਼ਨ, ਟ੍ਰਾਂਸਪੋਰਟ, ਵੇਅਰਹਾਊਸ, ਥੋਕ ਅਤੇ ਰਿਟੇਲ ਵਪਾਰ, ਕੁਦਰਤੀ ਸਰੋਤ ਅਤੇ ਹੈਲਥ ਕੇਅਰ ਸੈਕਟਰ ਵਿਚ ਨਵੀਆਂ ਨੌਕਰੀਆਂ ਪੈਦਾ ਹੋਈਆਂ।

2023 ਦੌਰਾਨ ਕੈਨੇਡਾ ਵਿਚ ਹੁਣ ਤੱਕ 174,000 ਨਵੀਆਂ ਨੌਕਰੀਆਂ ਪੈਦਾ ਹੋ ਚੁੱਕੀਆਂ ਹਨ, ਜੋ ਕਿ ਹਰ ਮਹੀਨੇ ਤਕਰੀਬਨ 25,000 ਨੌਕਰੀਆਂ ਦੀ ਔਸਤ ਬਣਦੀ ਹੈ। ਪਰ ਕੰਮਕਾਜੀ ਉਮਰ ਦੀ ਆਬਾਦੀ ਤਿੰਨ ਗੁਣਾ ਵਧ ਗਈ ਹੈ। ਬੈਂਕ ਔਫ਼ ਮੌਂਟਰੀਅਲ ਦੇ ਅਰਥਸ਼ਾਸਤਰੀ ਡਗ ਪੋਰਟਰ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿਚ ਕੈਨੇਡਾ ਆਉਣ ਵਾਲੇ 800,000 ਤੋਂ ਵੱਧ ਲੋਕ ਜੌਬ ਮਾਰਕੀਟ ਵਿਚ ਤੇਜ਼ੀ ਦਾ ਇਕਹਿਰਾ ਸਭ ਤੋਂ ਵੱਡਾ ਕਾਰਨ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਵਧਦੀ ਆਬਾਦੀ ਨਾਲ ਮੇਲ ਖਾਂਦੀਆਂ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਹੈ।

ਸੀਬੀਸੀ ਨਿਊਜ਼