GTA News Media

Top Info Bar
22.1°C Toronto Loading date...
Canada

ਕੈਨੇਡੀਅਨ ਆਰਮਡ ਫ਼ੋਰਸੇਜ਼ ਨੇ ਪ੍ਰਧਾਨ ਮੰਤਰੀ ਟ੍ਰੂਡੋ ਨੂੰ ਦਿੱਲਿਓਂ ਲੈਣ ਲਈ ਇੱਕ ਹੋਰ ਜਹਾਜ਼ ਕੀਤਾ ਰਵਾਨਾ

ਕੈਨੇਡੀਅਨ ਆਰਮਡ ਫ਼ੋਰਸੇਜ਼ ਨੇ ਪ੍ਰਧਾਨ ਮੰਤਰੀ ਟ੍ਰੂਡੋ ਨੂੰ ਦਿੱਲਿਓਂ ਲੈਣ ਲਈ ਇੱਕ ਹੋਰ ਜਹਾਜ਼ ਕੀਤਾ ਰਵਾਨਾ
Share this post via:

ਕੈਨੇਡੀਅਨ ਆਰਮਡ ਫ਼ੋਰਸੇਜ਼ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਦਿੱਲਿਓਂ ਲੈਣ ਲਈ ਇੱਕ ਹੋਰ ਜਹਾਜ਼ ਰਵਾਨਾ ਕੀਤਾ ਹੈ। ਦਰਅਸਲ ਜਿਸ ਜਹਾਜ਼ ਵਿਚ ਟ੍ਰੂਡੋ ਦਿੱਲੀ ਪਹੁੰਚੇ ਸਨ, ਉਸ ਵਿਚ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ। ਜੀ-20 ਸੰਮੇਲਨ ਦੀ ਸਮਾਪਤੀ ਤੋਂ ਬਾਅਦ ਵੀ ਜਹਾਜ਼ ਦੀ ਖ਼ਰਾਬੀ ਕਰਕੇ ਟ੍ਰੂਡੋ ਅਤੇ ਕੈਨੇਡੀਅਨ ਵਫ਼ਦ ਦਿੱਲੀ ਵਿਚ ਹੀ ਅਟਕ ਗਏ।

ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਟ੍ਰੂਡੋ ਬੁੱਧਵਾਰ ਤੋਂ ਓਨਟੇਰਿਓ ਦੇ ਲੰਡਨ ਵਿਚ ਸ਼ੁਰੂ ਹੋ ਰਹੀ ਲਿਬਰਲ ਕੌਕਸ ਦੀ ਬੈਠਕ ਵਿਚ ਪਹੁੰਚਣਾ ਚਾਹੁੰਦੇ ਹਨ ਅਤੇ ਕੈਨੇਡੀਅਨ ਫ਼ੌਜ ਵਫ਼ਦ ਨੂੰ ਜਲਦੀ ਕੈਨੇਡਾ ਵਾਪਸ ਲਿਆਉਣ ਲਈ ਹਰ ਹੀਲਾ ਕਰ ਰਹੀ ਹੈ।

ਦ ਕੈਨੇਡੀਅਨ ਪ੍ਰੈਸ