GTA News Media

Top Info Bar
22.1°C Toronto Loading date...
Canada

ਕੈਲਗਰੀ: 4 ਘਰਾਂ ਨੂੰ ਉਡਾ ਕੇ ਲੈ ਗਿਆ ਵਾਵਰੋਲਾ

ਕੈਲਗਰੀ: 4 ਘਰਾਂ ਨੂੰ ਉਡਾ ਕੇ ਲੈ ਗਿਆ ਵਾਵਰੋਲਾ
Share this post via:

ਕੈਲਗਰੀ, 4 ਜੁਲਾਈ, 2023: ਕੈਨੇਡਾ ਦੇ ਅਲਬਰਟਾ ਸੂਬੇ ਵਿਚ ਕੈਲਗਰੀ ਨੇੜਲੇ ਕਾਰਸਟੇਅਰ-ਡਿਡਸਬਰੀ ਕਸਬੇ ਵਿਚ ਵਾਵਰੋਲੇ ਨੇ ਭਿਆਨਕ ਤਬਾਹੀ ਮਚਾਹੀ ਜਿਸ ਵਿਚ 4 ਘਰ ਉਡ ਗਏ ਤੇ ਵੱਡਾ ਨੁਕਸਾਨ ਹੋਇਆ। ਇਸ ਇਲਾਕੇ ਵਿਚ ਵਾਵਰੋਲੇ ਅਕਸਰ ਹੀ ਆਉਂਦੇ ਹਨ।  ਤਬਾਹੀ ਮਗਰੋਂ ਪ੍ਰਭਾਵਤ ਇਲਾਕੇ ਵਿਚ ਵਾਲੰਟੀਅਰਜ਼ ਨੇ ਰਲ ਕੇ ਲੋਕਾਂ ਲਈ ਬਚਾਅ ਕਾਰਜ ਆਰੰਭ ਕੀਤੇ।

ਇਸ ਇਲਾਕੇ ਵਿਚ ਰਹਿੰਦੇ ਲੋਕਾਂ ਵਿਚੋਂ ਬਹੁ ਗਿਣਤੀ ਵਾਵਰੋਲਾ ਆਉਣ ਵੇਲੇ ਆਪਣੇ ਘਰਾਂ ਵਿਚ ਨਹੀਂ ਸਨ ਤੇ ਜਿਹੜੇ ਸਨ, ਉਹਨਾਂ ਘਰਾਂ ਦੀਆਂ ਬੇਸਮੈਂਟਾਂ ਵਿਚ ਲੁੱਕ ਕੇ ਆਪਣੀ ਜਾਨ ਬਚਾਈ।ਇਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।  ਵਾਵਰੋਲੇ ਦੀ ਭਿਆਨਕ ਹੋਣ ਕਾਰਨ ਇਲਾਕੇ ਵਿਚ ਕੁਦਰਤੀ ਸਰੋਤਾਂ ਖਾਸ ਤੌਰ ’ਤੇ ਰੁੱਖਾਂ ਦਾ ਵੱਡਾ ਨੁਕਸਾਨ ਹੋਇਆ। ਪ੍ਰਭਾਵਤ ਇਲਾਕੇ ਵਿਚ ਪੁਲਿਸ ਤੇ ਹੋਰ ਵਿਭਾਗੀ ਟੀਮਾਂ ਦੇ ਨਾਲ ਨਾਲ ਵਾਲੰਟੀਅਰਜ਼ ਵੀ ਲੋਕਾਂ ਦੀ ਮਦਦ ਵਿਚ ਜੁੱਟ ਗਏ।