GTA News Media

Top Info Bar
22.1°C Toronto Loading date...
Canada

ਖਾਸ ਖਬਰਾ

ਖਾਸ ਖਬਰਾ
Share this post via:

1.Montreal

 

ਫੈਡਰਲ ਚੋਣਾਂ ਲਈ ਸਮਾਂ ਹੁਣ ਕੁੱਝ ਹੀ ਦਿਨਾਂ ਦਾ ਬਾਕੀ ਬਚਿਆ ਹੈ,ਤੇ ਅਜਿਹੇ ਵਿਚ ਜਸਟਿਨ ਟਰੂਡੋ ਵੱਲੋਂ ਚੋਣ ਪ੍ਰਚਾਰ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ,ਉਨ੍ਹਾਂ ਕਿਹਾ ਹੈ ਕਿ ਸਾਡੀ ਸਰਕਾਰ ਅਸਲ ਮਾਇਨੇ ਵਿਚ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।ਜਦਕਿ ਦੂਜੀਆਂ ਪਾਰਟੀਆਂ ਸਿਰਫ ਵਾਅਦੇ ਕਰਨਾ ਜਾਣਦੀਆਂ ਹਨ।ਇਸ ਮੌਕੇ ਉਨ੍ਹਾਂ ਜਗਮੀਤ ਸਿੰਘ ਤੇ ਐਰਿਨ ਓ ਟੂਲ ਉਤੇ ਵੀ ਬਿਆਨ ਦਿੱਤੇ ਹਨ।

 

2.New brunswick

 

ਨਿਊ ਬਰਨਸਵਿਕ ਦੇ ਵਿਚ ਇਕ ਦਿਨ ਦੇ ਅੰਦਰ ਹੀ ਲੱਗਭਗ 63 ਨਵੇਂ ਕਰੋਨਾ ਕੇਸ ਰਿਪੋਰਟ ਕੀਤੇ ਗਏ ਹਨ।ਜਿਸ ਕਾਰਨ ਲੋਕਾਂ ਵਿਚ ਚਿੰਤਾ ਵੀ ਵਧ ਗਈ ਹੈ ਤੇ ਅਜਿਹੇ ਦੇ ਵਿਚ ਹੁਣ ਪ੍ਰਸ਼ਾਸਨ ਨੇ ਸਖਤੀ ਵਧਾ ਦਿੱਤੀ ਹੈ ਤੇ ਕਰੋਨਾ ਵੈਕਸੀਨ ਲਾਜ਼ਮੀ ਕਰ ਦਿੱਤੀ ਹੈ ਤਾਂ ਕਿ ਕੋਵਿਡ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ।

 

3.Ottawa

ਬੇਸ਼ਕ ਕੈਨੇਡਾ ਵਿਚ ਵੈਕਸੀਨੇਸ਼ਨ ਵੱਡੇ ਪੱਧਰ ਉਤੇ ਹੋ ਰਹੀ ਹੈ ਪਰ ਅਜੇ ਵੀ ਇਸ ਦਾ ਪ੍ਰਭਾਵ ਲਗਾਤਾਰ ਜਾਰੀ ਹੈ।ਕੈਨੇਡਾ ਸਰਕਾਰ ਨੇ ਕੋਵਿਡ ਦੇ ਤਾਜ਼ਾ ਅੰਕੜਿਆਂ ਸਬੰਧੀ ਰਿਪੋਰਟ ਜਾਰੀ ਕੀਤੀ ਹੈ।ਜਿਸ ਮੁਤਾਬਿਕ ਹਰ ਰੋਜ਼ ਔਸਤਨ 4300 ਕੇਸ ਸਾਹਮਣੇ ਆ ਰਹੇ ਹਨ।ਡਾ ਥੈਰੇਸਾ ਟੈਮ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਉਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ’।

 

4.Manitoba

 

ਮੈਨੀਟੋਬਾ ਵਿਚ ਫਰਸਟ ਨੇਸ਼ਨ ਦੇ ਲੋਕਾਂ ਵੱਲੋਂ ਆਪਣੇ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।ਉਨ੍ਹਾਂ ਸਭ ਨੂੰ ਕਿਹਾ ਹੈ ਕਿ 20 ਸਤੰਬਰ ਨੂੰ ਵੋਟ ਕਰਨ ਲਈ ਸਭ ਅੱਗੇ ਆਉਣ ਤਾਂ ਕਿ ਚੰਗੀ ਸਰਕਾਰ ਚੁਣੀ ਜਾ ਸਕੇ।’ਦਾ ਅਸੈਂਬਲੀ ਆਂਫ ਮੈਨੀਟੋਬਾ ਚੀਫਸ’ ਦੇ ਆਗੂ ਅਰਲੇਨ ਡੁਮਾਸ ਨੇ ਕਿਹਾ ਹੈ ਕਿ ਫਰਸਟ ਨੇਸ਼ਨਜ਼ ਦੇ ਲੋਕਾਂ ਨੂੰ ਬਣਦੇ ਹੱਕ ਨਹੀ ਮਿਲ ਰਹੇ।

 

5.Ottawa

ਚੋਣਾਂ ਦੇ ਦਿਨ ਬਿਲਕੁਲ ਨਜ਼ਦੀਕ ਹਨ ਪਰ ਦੂਜੇ ਪਾਸੇ ਐਨਡੀਪੀ ਪਾਰਟੀ ਮੁਸ਼ਕਲਾਂ ਵਿਚ ਘਿਰ ਚੁਕੀ ਹੈ।ਆਨਲਾਈਨ ਟਿਪਣੀਆਂ ਸਬੰਧੀ ਪਾਰਟੀ ਦੇ 2 ਉਮੀਦਵਾਰ ਕਾਫੀ ਸੁਰਖੀਆਂ ਵਿਚ ਹਨ।ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਅਸਤੀਫਾ ਵੀ ਦੇਣਾ ਪਿਆ।ਇਨ੍ਹਾਂ ਤਮਾਮ ਸਵਾਲਾ ਦਾ ਜਵਾਬ ਪਾਰਟੀ ਪ੍ਰਧਾਨ ਸਰਦਾਰ ਜਗਮੀਤ ਸਿੰਘ ਨੇ ਕਿਵੇਂ ਦਿੱਤਾ ।

 

 

6.Vancouver

 

ਕੈਨੇਡਾ ਵਿਖੇ ਬ੍ਰਿਿਟਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਦੇ ਡਾਊਨਟਾਊਨ ਕੋਰ ਦੇ ਵਾਟਰਫਰੰਟ ਖੇਤਰ ਵਿਚ ਬੁੱਧਵਾਰ ਨੂੰ ਇਕ ਹੋਟਲ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਾਤਕ ਗੋਲੀਬਾਰੀ ਦੀ ਜਾਂਚ ਲਈ ਵੈਨਕੂਵਰ ਪੁਲਸ ਨੂੰ ਬੁਲਾਇਆ ਗਿਆ। ਪੁਲਸ ਨੇ ਦੱਸਿਆ ਕਿ ਕੈਨੇਡਾ ਪਲੇਸ ਦੇ ਨੇੜੇ ਫੇਅਰਮੌਂਟ ਪੈਸੀਫਿਕ ਰਿਮ ਹੋਟਲ ਦੀ ਪਾਰਕਿੰਗ ਵਿੱਚ ਸ਼ਾਮ ਕਰੀਬ 3:30 ਵਜੇ ਦੇ ਕਰੀਬ ਇਕ ਵਿਅਕਤੀ ਬੇਹੋਸ਼ ਪਾਇਆ ਗਿਆ।ਇਸ ਵਿਅਕਤੀ ਨੂੰ ਗੋਲੀ ਲੱਗੀ ਸੀ। ਇਸ ਮਗਰੋਂ ਤੁਰੰਤ ਮੈਡੀਕਲ ਟੀਮ ਬੁਲਾਈ ਗਈ। ਮੌਕੇ ‘ਤੇ ਪਹੁੰਚੇ ਪੈਰਾਮੈਡਿਕਸ ਨੇ ਘਟਨਾ ਸਥਾਨ ‘ਤੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ।

ਫੌਰੈਂਸਿਕ ਮਾਹਰ ਅਤੇ ਵੀਪੀਡੀ ਗੈਂਗ ਯੂਨਿਟ ਦੇ ਮੈਂਬਰ ਘਟਨਾ ਸਥਲ ‘ਤੇ ਮੌਜੂਦ ਸਨ। ਅਧਿਕਾਰੀ ਪਾਰਕਿੰਗ ਤੋਂ ਬਾਹਰ ਨਿਕਲਣ ਵਾਲੀਆਂ ਸਾਰੀਆਂ ਗੱਡੀਆਂ ਦੀ ਜਾਂਚ ਕਰ ਰਹੇ ਹਨ।ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।ਵੈਨਕੂਵਰ ਪੁਲਸ ਵਿਭਾਗ ਨੇ ਪੀੜਤ ਦੀ ਪਛਾਣ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਪਰ ਕਿਹਾ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।ਇਸ ਮਾਮਲੇ ਵਿਚ ਅਜੇ ਤੱਕ, ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਫਿਲਹਾਲ ਸ਼ੱਕੀ ਵਿਅਕਤੀ ਫ਼ਰਾਰ ਹੈ। ਪੁਲਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ ਉਹ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੇ ਹਨ। ਪੁਲਸ ਅਧਿਕਾਰੀ ਨੇ ਕਿਹਾ,“ਇਹ ਗੋਲੀਬਾਰੀ ਸ਼ਹਿਰ ਦੇ ਇੱਕ ਪ੍ਰਸਿੱਧ ਸੈਲਾਨੀ ਹੋਟਲ ਵਿੱਚ ਦਿਨ ਦੀ ਰੌਸ਼ਨੀ ਵਿੱਚ ਹੋਈ। ਤਾਨੀਆ ਵਿਿਜ਼ਨਟਿਨ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ,“ਅਸੀਂ ਜਨਤਾ ਨੂੰ ਸਾਵਧਾਨ ਰਹਿਣ ਲਈ ਕਹਿ ਰਹੇ ਹਾਂ।’ਇੱਕ ਗਵਾਹ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਪਹਿਲਾਂ ਹੀ ਸੁਰੱਖਿਆ ਵੀਡੀਓ ਦੀ ਸਮੀਖਿਆ ਕਰ ਲਈ ਹੈ ਜੋ ਸੰਭਾਵੀ ਸ਼ੱਕੀ ਨੂੰ ਦਿਖਾ ਸਕਦੀ ਹੈ।ਇਹ ਘਟਨਾ ਵੈਨਕੂਵਰ ਦੀ ਸਾਲ ਦੀ 13ਵੀਂ ਹੱਤਿਆ ਹੈ।ਪੁਲਸ ਨੇ ਗੋਲੀਬਾਰੀ ਦੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਵੀਪੀਡੀ ਦੀ ਹੋਮੀਸਾਈਡ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਹੈ। ਜਿਹੜੇ ਲੋਕ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੇ ਹਨ ਉਹ ਇਸ ਦੀ ਬਜਾਏ ਕ੍ਰਾਈਮ ਸਟਾਪਰਜ਼ ਨੂੰ ਕਾਲ ਕਰ ਸਕਦੇ ਹਨ।

 

7.Edmonton

ਐਡਮਿੰਟਨ ਵਿਚ ਕੋਵਿਡ ਕਾਰਨ ਹਲਾਤ ਖਰਾਬ ਹਨ।ਆਈਸੀਯੂ ਵਿਚ ਅਨੇਕਾਂ ਨੌਜਵਾਨ ਇਸ ਵਾਇਰਸ ਕਾਰਨ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜ ਰਹੇ ਹਨ।ਇਥੋ ਤੱਕ ਕਿ ਹਸਪਤਾਲਾਂ ਵਿਚ ਬੈਡਾਂ ਦੀ ਵੀ ਘਾਟ ਪੈ ਚੁਕੀ ਹੈ।ਜਿਸ ਕਾਰਨ ਐਲਬਰਟਾ ਸਰਕਾਰ ਦੂਜੀਆਂ ਪ੍ਰੋਵਿੰਸਾਂ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ,ਇਨ੍ਹਾਂ ਹਲਾਤਾਂ ਸਬੰਧੀ ਡਾ ਡਾਰੇਨ ਮਾਰਕਲੈਂਡ ਨੇ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ।

 

8 Saskatchewan

 

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋ ਨੇ ਕੋਵਿਡ ਦੇ ਵੱਧ ਰਹੇ ਪ੍ਰਭਾਵ ਤੋਂ ਵੱਧ ਸਖਤ ਫੈਸਲੇ ਲਏ ਹਨ।ਜਿਸ ਵਿਚ ਉਨ੍ਹਾਂ ਮਾਸਕ ਤੇ ਵੈਕਸੀਨੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ।ਹੁਕਮਾਂ ਮੁਤਾਬਿਕ ਹੁਣ ਗੈਦਰਿੰਗ ਵਾਲੀ ਥਾਂ ਉਤੇ ਮਾਸਕ ਤੇ ਵੈਕਸੀਨੇਸ਼ਨ ਸਬੰਧੀ ਸਬੂਤ ਵਿਖਾਉਣੇ ਪੈਣਗੇ,ਇਸ ਮੌਕੇ ਪ੍ਰੀਮੀਅਰ ਨੇ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਵੀ ਬੇਨਤੀ ਕੀਤੀ ਹੈ ਜਿਨ੍ਹਾਂ ਨੇ ਹੁਣ ਤੱਕ ਟੀਕਾਕਰਣ ਨਹੀ ਕਰਵਾਇਆ।