GTA News Media

Top Info Bar
22.1°C Toronto Loading date...
Canada

ਗਾਜ਼ਾ ਦੇ ਹਸਪਤਾਲ ‘ਤੇ ਕੀਤਾ ਗਿਆ ਬੰਬ ਧਮਾਕਾ ਦਿਲ ਦਹਿਲਾ ਦੇਣ ਵਾਲੀ ਘਟਨਾ: ਟਰੂਡੋ

ਗਾਜ਼ਾ ਦੇ ਹਸਪਤਾਲ ‘ਤੇ ਕੀਤਾ ਗਿਆ ਬੰਬ ਧਮਾਕਾ ਦਿਲ ਦਹਿਲਾ ਦੇਣ ਵਾਲੀ ਘਟਨਾ: ਟਰੂਡੋ
Share this post via:

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਗਾਜ਼ਾ ਦੇ ਹਸਪਤਾਲ ‘ਤੇ ਕੀਤੇ ਗਏ ਬੰਬ ਧਮਾਕੇ ਨੂੰ ਅਸਵੀਕਾਰਨਯੋਗ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਆਖਿਆ। ਮੰਗਲਵਾਰ ਨੂੰ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਅਲ-ਅਹਲੀ ਅਲ-ਅਰਬੀ ਵਿੱਚ ਜ਼ਬਰਦਸਤ ਧਮਾਕੇ ‘ਚ ਸੈਂਕੜੇ ਫ਼਼ਸਤੀਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਗਾਜ਼ਾ ਦੇ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ ਤੇ ਇਸ ‘ਚ ਲਗਭਗ 500 ਲੋਕ ਮਾਰੇ ਗਏ ਹਨ।

ਹਾਲਾਂਕਿ ਇਜ਼ਰਾਈਲ ਨੇ ਇਸ ਹਮਲੇ ਤੋਂ ਇਨਕਾਰ ਕੀਤਾ ਅਤੇ ਕਿਹਾ ਹੈ ਕਿ ਇਹ ਧਮਾਕਾ ਫ਼ਲਸਤੀਨੀ ਇਸਲਾਮਿਕ ਜਿਹਾਦ ਗਰੁੱਪ ਵੱਲੋਂ ਉਨ੍ਹਾਂ ਵੱਲ ਦਾਗੇ ਰਾਕੇਟ ਦੇ ਗ਼ਲਤ ਦਿਸ਼ਾ ‘ਚ ਜਾਣ ਦਾ ਨਤੀਜਾ ਹੈ। ਰੋਏਟਰਜ਼ ਇਹਨਾਂ ਦਾਅਵਿਆਂ ਜਾਂ ਮੌਤਾਂ ਦੀ ਗਿਣਤੀ ਤੁਰੰਤ ਪੁਸ਼ਟੀ ਨਹੀਂ ਕਰ ਸਕਿਆ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਸਪਤਾਲ ਨੂੰ ਬੰਬ ਨਾਲ ਉਡਾਉਣਾ ਗ਼ੈਰ-ਕਾਨੂੰਨੀ ਹੈ।

ਹਰ ਹਾਲਤ ਵਿੱਚ ਅੰਤਰਰਾਸ਼ਟਰੀ ਮਨੁੱਖਤਾਵਾਦੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਜੰਗਾਂ ਦੇ ਵੀ ਕੁਝ ਨਿਯਮ ਹੁੰਦੇ ਹਨ ਅਤੇ ਹਸਪਤਾਲ ‘ਤੇ ਹਮਲਾ ਸਵੀਕਾਰਨਯੋਗ ਨਹੀਂ ਹੈ। ਬੰਬ ਧਮਾਕੇ ਦੀਆਂ ਖ਼ਬਰਾਂ ਉਦੋਂ ਆਈਆਂ ਹਨ ਜਦੋਂ ਗਾਜ਼ਾ ਵਿੱਚ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਸਨ। ਅੰਤਰਰਾਸ਼ਟਰੀ ਸਹਾਇਤਾ ਸੰਸਥਾਵਾਂ ਆਉਂਦਾ ਸਮਾਂ ਹੋਰ ਸੰਕਟ ਵਾਲਾ ਹੋਣ ਦੀਆਂ ਚੇਤਾਵਨੀ ਦੇ ਰਹੀਆਂ ਹਨ ਕਿਉਂਕਿ ਇਜ਼ਰਾਈਲ ਇਸ ਖੇਤਰ ਵਿੱਚ ਪਾਣੀ, ਬਾਲਣ ਅਤੇ ਭੋਜਨ ਨੂੰ ਆਉਣ ਤੋਂ ਰੋਕ ਰਿਹਾ ਹੈ। ਇਜ਼ਰਾਈਲ ਨੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਕੀਤੀ ਹੋਈ ਹੈ।

7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਇਜ਼ਰਾਈਲ ਨੇ ਵੀ ਜਵਾਬੀ ਬੰਬਾਰੀ ਸ਼ੁਰੂ ਕੀਤੀ ਸੀ। ਇਸ ਜੰਗ ਦੌਰਾਨ ਹੁਣ ਤੱਕ ਦੋਵੇਂ ਪਾਸਿਆਂ ਦੇ 4,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਕੈਨੇਡਾ ਇੱਕ ਮਨੁੱਖਤਾਵਾਦੀ ਕੋਰੀਡੋਰ ਸਥਾਪਤ ਕਰਨ ਲਈ ਕੰਮ ਕਰ ਰਹੇ ਦੇਸ਼ਾਂ ਵਿੱਚੋਂ ਇੱਕ ਹੈ, ਤਾਂ ਕਿ ਡਾਕਟਰੀ ਸਪਲਾਈ ਅਤੇ ਹੋਰ ਮਨੁੱਖਤਾਵਾਦੀ ਸਹਾਇਤਾ ਕਿਸੇ ਤਰੀਕੇ ਹਮਾਸ ਦੁਆਰਾ ਨਿਯੰਤਰਿਤ ਗਾਜ਼ਾ ਪੱਟੀ ਵਿੱਚ ਦਾਖਲ ਹੋ ਸਕੇ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਗਾਜ਼ਾ ਦੇ ਹਸਪਤਾਲ ‘ਤੇ ਕੀਤੇ ਗਏ ਬੰਬ ਧਮਾਕੇ ਨੂੰ ਅਸਵੀਕਾਰਨਯੋਗ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਆਖਿਆ। ਮੰਗਲਵਾਰ ਨੂੰ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਅਲ-ਅਹਲੀ ਅਲ-ਅਰਬੀ ਵਿੱਚ ਜ਼ਬਰਦਸਤ ਧਮਾਕੇ ‘ਚ ਸੈਂਕੜੇ ਫ਼਼ਸਤੀਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਗਾਜ਼ਾ ਦੇ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ ਤੇ ਇਸ ‘ਚ ਲਗਭਗ 500 ਲੋਕ ਮਾਰੇ ਗਏ ਹਨ।

ਹਾਲਾਂਕਿ ਇਜ਼ਰਾਈਲ ਨੇ ਇਸ ਹਮਲੇ ਤੋਂ ਇਨਕਾਰ ਕੀਤਾ ਅਤੇ ਕਿਹਾ ਹੈ ਕਿ ਇਹ ਧਮਾਕਾ ਫ਼ਲਸਤੀਨੀ ਇਸਲਾਮਿਕ ਜਿਹਾਦ ਗਰੁੱਪ ਵੱਲੋਂ ਉਨ੍ਹਾਂ ਵੱਲ ਦਾਗੇ ਰਾਕੇਟ ਦੇ ਗ਼ਲਤ ਦਿਸ਼ਾ ‘ਚ ਜਾਣ ਦਾ ਨਤੀਜਾ ਹੈ। ਰੋਏਟਰਜ਼ ਇਹਨਾਂ ਦਾਅਵਿਆਂ ਜਾਂ ਮੌਤਾਂ ਦੀ ਗਿਣਤੀ ਤੁਰੰਤ ਪੁਸ਼ਟੀ ਨਹੀਂ ਕਰ ਸਕਿਆ।

ਟਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਸਪਤਾਲ ਨੂੰ ਬੰਬ ਨਾਲ ਉਡਾਉਣਾ ਗ਼ੈਰ-ਕਾਨੂੰਨੀ ਹੈ। ਹਰ ਹਾਲਤ ਵਿੱਚ ਅੰਤਰਰਾਸ਼ਟਰੀ ਮਨੁੱਖਤਾਵਾਦੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਜੰਗਾਂ ਦੇ ਵੀ ਕੁਝ ਨਿਯਮ ਹੁੰਦੇ ਹਨ ਅਤੇ ਹਸਪਤਾਲ ‘ਤੇ ਹਮਲਾ ਸਵੀਕਾਰਨਯੋਗ ਨਹੀਂ ਹੈ।