GTA News Media

Top Info Bar
22.1°C Toronto Loading date...
Canada

ਗਾਜ਼ਾ ਵਿਚ ਜੰਗਬੰਦੀ ਬਾਰੇ ਕੈਨੇਡਾ ਨੇ ਸੰਯੁਕਤ ਰਾਸ਼ਟਰ ਮਤੇ ਦੇ ਹੱਕ ਵਿਚ ਵੋਟ ਪਾਈ

ਗਾਜ਼ਾ ਵਿਚ ਜੰਗਬੰਦੀ ਬਾਰੇ ਕੈਨੇਡਾ ਨੇ ਸੰਯੁਕਤ ਰਾਸ਼ਟਰ ਮਤੇ ਦੇ ਹੱਕ ਵਿਚ ਵੋਟ ਪਾਈ
Share this post via:

ਕੈਨੇਡਾ ਨੇ ਸੰਯੁਕਤ ਰਾਸ਼ਟਰ ਦੇ ਉਸ ਨੌਨ-ਬਾਇਨਡਿੰਗ ਮਤੇ ਦੇ ਹੱਕ ਵਿੱਚ ਵੋਟ ਪਾਈ ਹੈ ਜਿਸ ਵਿੱਚ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ “ਤੁਰੰਤ ਮਾਨਵਤਾਵਾਦੀ ਜੰਗਬੰਦੀ” ਦੀ ਮੰਗ ਕੀਤੀ ਗਈ ਹੈ। ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਮੰਗਲਵਾਰ ਨੂੰ ਵੋਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ਸ਼ੁਰੂ ਤੋਂ ਹੀ ਅਸੀਂ ਕਿਹਾ ਹੈ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ। ਇਜ਼ਰਾਈਲ ਆਪਣਾ ਬਚਾਅ ਕਿਵੇਂ ਕਰਦਾ ਹੈ ਇਹ ਮਹੱਤਵਪੂਰਨ ਹੈ।

ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ‘ਚੋਂ 153 ਮੈਂਬਰਾਂ ਨੇ ਮਤੇ ਦੇ ਸਮਰਥਨ ‘ਚ ਅਤੇ 10 ਮੈਂਬਰ ਦੇਸ਼ਾਂ ਨੇ ਇਸ ਦੇ ਵਿਰੋਧ ‘ਚ ਵੋਟਿੰਗ ਕੀਤੀ, ਜਦਕਿ 23 ਹੋਰ ਮੈਂਬਰ ਗ਼ੈਰ-ਹਾਜ਼ਰ ਰਹੇ। ਇਹ ਵੋਟ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇੱਕ ਮਤੇ ਨੂੰ ਅਮਰੀਕਾ ਵੱਲੋਂ ਵੀਟੋ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ ਜਿਸ ਵਿੱਚ ਗਾਜ਼ਾ ਵਿੱਚ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ ਸੀ।

ਕੈਨੇਡਾ ਦੀ ਵੋਟ ਸੰਯੁਕਤ ਰਾਸ਼ਟਰ ਵਿੱਚ ਮਤਿਆਂ ‘ਤੇ ਇਜ਼ਰਾਈਲ ਦੇ ਨਾਲ ਵੋਟ ਪਾਉਣ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਿਲਸਿਲੇ ਵਿਚ ਇੱਕ ਬਦਲਾਅ ਨੂੰ ਦਰਸਾਉਂਦੀ ਹੈ।