GTA News Media

Top Info Bar
22.1°C Toronto Loading date...
Canada

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਟਰੂਡੋ ‘ਤੇ ਮੀਡੀਆ ਨੂੰ ਗੱਲਬਾਤ ਦੇ ਵੇਰਵੇ ‘ਲੀਕ’ ਕਰਨ ਦਾ ਲਗਾਇਆ ਦੋਸ਼

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਟਰੂਡੋ ‘ਤੇ ਮੀਡੀਆ ਨੂੰ ਗੱਲਬਾਤ ਦੇ ਵੇਰਵੇ ‘ਲੀਕ’ ਕਰਨ ਦਾ ਲਗਾਇਆ ਦੋਸ਼
Share this post via:

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਦੇ ਤੱਤ ਮੀਡੀਆ ਨੂੰ ਲੀਕ ਕਰਕੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਇੰਡੋਨੇਸ਼ੀਆ ਦੇ ਬਾਲੀ ਵਿੱਚ ਹੋ ਰਹੇ ਜੀ-20 ਸੰਮਲੇਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਹਮੋ-ਸਾਹਮਣੇ ਗੱਲਬਾਤ ਕੀਤੀ ਗਈ ਸੀ।

ਸ਼ੀ ਨੇ ਇੱਕ ਦੁਭਾਸ਼ੀਏ ਰਾਹੀਂ ਟ੍ਰੂਡੋ ਨੂੰ ਦੱਸਿਆ ਅਸੀਂ ਜੋ ਵੀ ਚਰਚਾ ਕੀਤੀ , ਉਹ ਪੇਪਰ ਵਿੱਚ ਲੀਕ ਹੋ ਗਈ ਹੈ। ਇਹ ਉਚਿਤ ਨਹੀਂ ਹੈ।ਪ੍ਰਧਾਨ ਮੰਤਰੀ ਟ੍ਰੂਡੋ ਨੇ ਚੀਨੀ ਨੇਤਾ ਨੂੰ ਕਿਹਾ ਕਿ ਭਾਵੇਂ ਉਨ੍ਹਾਂ ਵਿੱਚ ਅਸਹਿਮਤੀ ਹੈ ਪਰ ਉਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।ਚੀਨੀ ਰਾਸ਼ਟਰਪਤੀ ਸ਼ੀ ਦੇ ਰੋਕਣ ਤੋਂ ਪਹਿਲਾਂ ਟ੍ਰੂਡੋ ਨੇ ਕਿਹਾ ਅਸੀਂ ਸੁਤੰਤਰ ਅਤੇ ਸਪਸ਼ਟ ਸੰਵਾਦ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਇਕੱਠੇ ਮਿਲ ਕੇ ਰਚਨਾਤਮਕ ਤੌਰ ‘ਤੇ ਕੰਮ ਕਰਨਾ ਜਾਰੀ ਰੱਖਾਂਗੇ, ਪਰ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ‘ਤੇ ਅਸੀਂ ਅਸਹਿਮਤ ਹੋਵਾਂਗੇ ।

ਵੱਖ ਹੋਣ ਤੋਂ ਪਹਿਲਾਂ ਸ਼ੀ ਨੇ ਟ੍ਰੂਡੋ ਵੱਲ ਹੱਥ ਵਧਾਉਂਦੇ ਹੋਏ ਕਿਹਾ ਆਓ ਪਹਿਲਾਂ ਹਾਲਾਤ ਪੈਦਾ ਕਰੀਏ।ਪੀਐਮਓ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦੋਵਾਂ ਨੇਤਾਵਾਂ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਅਤੇ ਦੱਖਣੀ ਕੋਰੀਆ ਦੇ ਖ਼ਿਲਾਫ਼ ਉੱਤਰੀ ਕੋਰੀਆ ਦੇ ਲਗਾਤਾਰ ਹਮਲੇ ਉੱਤੇ ਵੀ ਚਰਚਾ ਕੀਤੀ।ਪੀਐਮਓ ਦਾ ਕਹਿਣਾ ਹੈ ਕਿ ਟ੍ਰੂਡੋ ਨੇ ਮੌਂਟਰੀਅਲ ਹੋਣ ਵਾਲੇ ਸੀਓਪੀ 15 ਸੰਮੇਲਨ ਦੀ ਮਹੱਤਤਾ ਅਤੇ ਜਲਵਾਯੂ ਪਰਿਵਰਤਨ ਬਾਰੇ ਵੀ ਗੱਲਬਾਤ ਕੀਤੀ।”

ਵਪਾਰ ਅਤੇ ਦੋ ਕੈਨੇਡੀਅਨਜ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ , ਦੋਵਾਂ ਨੇਤਾਵਾਂ ਦਰਮਿਆਨ ਸੰਖੇਪ ਗੱਲਬਾਤ ਵਿੱਚ ਟ੍ਰੂਡੋ ਨੇ 2019 ਦੀਆਂ ਫ਼ੈਡਰਲ ਚੋਣਾਂ ਦੌਰਾਨ 11 ਉਮੀਦਵਾਰਾਂ ਨੂੰ ਚੀਨ ਦੁਆਰਾ ਦਿਤੀ ਗੁਪਤ ਫ਼ੰਡਿੰਗ ਦੀਆਂ ਮੀਡੀਆ ਰਿਪੋਰਟਾਂ ਬਾਰੇ ਚਿੰਤਾ ਜ਼ਾਹਰ ਕੀਤੀ ਦਰਅਸਲ ਟ੍ਰੂਡੋ ਦੀ ਸ਼ੀ ਨਾਲ ਗੱਲਬਾਤ ਕੋਈ ਅਧਿਕਾਰਤ ਮੀਟਿੰਗ ਨਹੀਂ ਸੀ ਜਿਵੇਂ ਕਿ ਸ਼ੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਐਂਜੇਲ ਫਰਨਾਂਡੇਜ਼ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਮੇਤ ਹੋਰ ਨੇਤਾਵਾਂ ਨਾਲ ਕੀਤੀ ਸੀ।

ਆਪਣੀ ਪ੍ਰੈਸ ਵਾਰਤਾ ਦੌਰਾਨ ਟ੍ਰੂਡੋ ਨੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਨਾਗਰਿਕਾਂ ਨੂੰ ਉਸ ਕੰਮ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਜੋ ਉਹ ਉਨ੍ਹਾਂ ਲਈ ਕਰ ਰਹੇ ਹਨ। ਟ੍ਰੂਡੋ ਨੇ ਕਿਹਾ ਮੈਂ ਕੈਨੇਡੀਅਨਜ਼ ਨਾਲ ਖੁੱਲ੍ਹ ਕੇ ਗੱਲ ਕਰਾਂਗਾ, ਭਾਵੇਂ ਅਸੀਂ ਮਹੱਤਵਪੂਰਨ ਅਤੇ ਕਈ ਵਾਰ ਨਾਜ਼ੁਕ ਵਿਸ਼ਿਆਂ ‘ਤੇ ਚਰਚਾ ਕਰੀਏ।

(ਸੀਬੀਸੀ ਨਿਊਜ਼)