GTA News Media

Top Info Bar
22.1°C Toronto Loading date...
Canada Toronto/GTA

ਟੋਰਾਂਟੋ: 12 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ

ਟੋਰਾਂਟੋ: 12 ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ
Share this post via:

ਟੋਰਾਂਟੋ ‘ਚ ਇਕ 12 ਮੰਜ਼ਿਲਾ ਉੱਚੀ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਪੁਲਿਸ ਮੁਤਾਬਕ ਸ਼ੇਰਬੋਰਨ ਸਟਰੀਟ ਅਤੇ ਸ਼ੂਟਰ ਸਟਰੀਟ ਦੇ ਇਲਾਕੇ ‘ਚ ਐਤਵਾਰ ਸ਼ਾਮ ਨੂੰ 5:41 ਵਜੇ ਅੱਗ ਲੱਗ ਗਈ।

ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ 12 ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਇਸ ਦੌਰਾਨ ਇੱਕ ਵਿਅਕਤੀ ਬਾਲਕੋਨੀ ਵਿੱਚ ਨਾਜ਼ੁਕ ਹਾਲਤ ‘ਚ ਪਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਕੁਝ ਦੇਰ ਤੱਕ ਫਾਇਰ ਫਾਈਟਰਜ਼ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ।