GTA News Media

Top Info Bar
22.1°C Toronto Loading date...
Canada

ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ

ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ
Share this post via:

ਇਜ਼ਰਾਈਲ-ਹਮਾਸ ਸੰਘਰਸ਼ ਨੂੰ ਲੈਕੇ ਵਧਦੇ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਲਈ ਕਿਹਾ ਹੈ। ਹਾਊਸ ਔਫ਼ ਕੌਮਨਜ਼ ਨੂੰ ਸੰਬੋਧਨ ਕਰਦਿਆਂ ਟ੍ਰੂਡੋ ਨੇ ਦੁਹਰਾਇਆ ਕਿ ਕੈਨੇਡਾ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ, ਪਰ ਗਾਜ਼ਾ ਵਿੱਚ ਅੰਤਰਰਾਸ਼ਟਰੀ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ – ਜਿੱਥੇ ਮਨੁੱਖਤਾਵਾਦੀ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ।

ਫ਼ਿਰ ਪ੍ਰਧਾਨ ਮੰਤਰੀ ਨੇ ਇਜ਼ਰਾਈਲ-ਹਮਾਸ ਸੰਘਰਸ਼ ਤੋਂ ਬਾਅਦ ਕੈਨੇਡੀਅਨ ਸਮਾਜ ਵਿਚ ਨਜ਼ਰੀਂ ਪੈ ਰਹੀ ਤਬਦੀਲੀ ਵੱਲ ਰੁਖ਼ ਕੀਤਾ। ਪਿਛਲੇ ਹਫ਼ਤੇ ਇੱਕ ਬਿਆਨ ਵਿੱਚ ਆਰਸੀਐਮਪੀ ਨੇ ਕਿਹਾ ਸੀ ਕਿ ਉਹ ਕੈਨੇਡਾ ਦੇ ਯਹੂਦੀ ਭਾਈਚਾਰੇ ‘ਤੇ ਕੇਂਦਰਤ ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਧਮਕੀਆਂ ਤੋਂ ਜਾਣੂ ਹੈ। ਦੇਸ਼ ਭਰ ਦੀ ਪੁਲਿਸ ਫ਼ੋਰਸਾਂ ਨੇ ਜਾਂ ਤਾਂ ਚਿਤਾਵਨੀ ਜਾਰੀ ਕੀਤੀ ਹੋਈ ਹੈ ਜਾਂ ਗਸ਼ਤ ਤੇਜ਼ ਕਰ ਦਿੱਤੀ ਹੈ।

ਟ੍ਰੂਡੋ ਨੇ ਕੈਨੇਡੀਅਨਜ਼ ਨੂੰ ਇਹ ਯਾਦ ਰੱਖਣ ਦੀ ਅਪੀਲ ਕੀਤੀ ਕਿ ਕੈਨੇਡਾ ਵਿਚ ਖੁੱਲ੍ਹ ਅਤੇ ਆਜ਼ਾਦੀ ਦਾ ਮਤਲਬ ਸਾਰਿਆਂ ਦੀ ਖੁੱਲ੍ਹ ਅਤੇ ਵਿਆਪਕ ਆਜ਼ਾਦੀ ਹੈ। ਟ੍ਰੂਡੋ ਨੇ ਕਿਹਾ, ਆਓ ਯਾਦ ਰੱਖੀਏ ਕਿ ਅਸੀਂ ਬਤੌਰ ਕੈਨੇਡੀਅਨਜ਼ ਕੌਣ ਹਾਂ, ਅਤੇ ਅਸੀਂ ਇੱਥੇ ਅਤੇ ਦੁਨੀਆ ਭਰ ਵਿੱਚ ਕਿਸ ਲਈ ਖੜੇ ਹਾਂ।