GTA News Media

Top Info Bar
22.1°C Toronto Loading date...
Canada

ਪਰਵਾਸੀਆਂ ਕਾਰਨ ਆਬਾਦੀ ‘ਚ ਹੋਇਆ 430,000 ਦਾ ਰਿਕਾਰਡ ਵਾਧਾ

ਪਰਵਾਸੀਆਂ ਕਾਰਨ ਆਬਾਦੀ ‘ਚ ਹੋਇਆ 430,000 ਦਾ ਰਿਕਾਰਡ ਵਾਧਾ
Share this post via:

ਕੈਨੇਡਾ ਦੀ ਆਬਾਦੀ ਤੀਸਰੀ ਤਿਮਾਹੀ ਦੌਰਾਨ 430,000 ਤੋਂ ਵਧ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਆਬਾਦੀ ‘ਚ ਵਾਧਾ 1957 ਤੋਂ ਬਾਅਦ ਬੜੀ ਤੇਜ਼ ਰਫਤਾਰ ਨਾਲ ਵਧਿਆ ਹੈ।ਸਟੈਟਿਸਟਿਕਸ ਕੈਨੇਡਾ ਨੇ ਆਬਾਦੀ ਦੇ 1 ਅਕਤੂਬਰ ਤੱਕ ਦੇ ਆਪਣੇ ਅਨੁਮਾਨ ਜਾਰੀ ਕੀਤੇ ਹਨ। ਇਹ ਅਨੁਮਾਨ ਕੈਨੇਡਾ ਦੀ ਆਬਾਦੀ 40.5 ਮਿਲੀਅਨ ਤੋਂ ਉੱਪਰ ਹੋਈ ਦਰਸਾਉਂਦੇ ਹਨ। ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ ਦੇਸ਼ ਦੀ ਕੁੱਲ ਆਬਾਦੀ ਵਿੱਚ ਵਾਧਾ, ਕਿਸੇ ਵੀ ਹੋਰ ਪੂਰੇ ਸਾਲ ਵਿੱਚ ਹੋਏ ਕੁੱਲ ਵਾਧੇ ਨੂੰ ਪਾਰ ਕਰ ਗਿਆ ਹੈ। ਜਿਸ ‘ਚ ਸਾਲ 2022 ਦਾ ਰਿਕਾਰਡ ਵਾਧਾ ਵੀ ਸ਼ਾਮਿਲ ਹੈ।

ਸਭ ਤੋਂ ਵਧ ਆਬਾਦੀ ਦਾ ਕਾਰਨ ਪਰਵਾਸੀ ਰਹੇ ਹਨ। ਰਿਪੋਰਟ ਅਨੁਸਾਰ ਤਿੰਨ ਮਹੀਨਿਆਂ ਦੇ ਪੀਰੀਅਡ ਵਿੱਚ ਨੌਨ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਲਗਭਗ 313,000 ਦਾ ਵਾਧਾ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਨੌਨ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਵਾਧਾ ਵਰਕ ਅਤੇ ਸਟਡੀ ਪਰਮਿਟ ਧਾਰਕਾਂ ਅਤੇ ਕੁਝ ਹੱਦ ਤੱਕ, ਰਿਫ਼ਿਊਜੀ ਦਾਅਵੇਦਾਰਾਂ ਦੁਆਰਾ ਹੋਇਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਵਧ ਆਬਾਦੀ ਕਾਰਨ ਰਿਹਾਇਸ਼ ਘਟ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਬੈਂਕ ਔਫ਼ ਕੈਨੇਡਾ ਦੇ ਡਿਪਟੀ ਗਵਰਨਰ ਟੋਨੀ ਗ੍ਰੈਵਲ ਨੇ ਆਪਣੇ ਭਾਸ਼ਣ ਵਿਚ ਆਰਥਿਕਤਾ ਅਤੇ ਖ਼ਾਸ ਤੌਰ ‘ਤੇ ਮਹਿੰਗਾਈ ‘ਤੇ ਇਮੀਗ੍ਰੇਸ਼ਨ ਦੇ ਪ੍ਰਭਾਵ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਂਵੇ ਆਬਾਦੀ ‘ਚ ਵਾਧਾ ਹੋਇਆ ਹੈ ਪਰ ਇਸ ਨੇ ਆਰਥਿਕਤਾ ਨੂੰ ਵਧਾਉਣ, ਕੰਮਕਾਜੀ ਆਬਾਦੀ ਦਾ ਵਿਸਤਾਰ ਕਰਨ ਅਤੇ ਬੁੱਢੀ ਹੁੰਦੀ ਆਬਾਦੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਮਦਦ ਕੀਤੀ ਹੈ।