GTA News Media

Top Info Bar
22.1°C Toronto Loading date...
Canada

ਪਿਛਲੇ ਕੁਝ ਸਾਲਾਂ ‘ਚ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਛੱਡਾ ਦਾ ਕੀਤਾ ਫ਼ੈਸਲਾ

ਪਿਛਲੇ ਕੁਝ ਸਾਲਾਂ ‘ਚ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਛੱਡਾ ਦਾ ਕੀਤਾ ਫ਼ੈਸਲਾ
Share this post via:

ਕੈਨੇਡਾ ਨੂੰ ਸੰਭਾਵਨਾਵਾਂ ਦਾ ਦੇਸ਼ ਕਿਹਾ ਜਾਂਦਾ ਹੈ, ਪਰ ਪਿਛਲੇ ਕੁਝ ਸਮੇਂ ਵਿਚ ਵੱਡੀ ਗਿਣਤੀ ਵਿਚ ਨਵੇਂ ਇਮੀਗ੍ਰੈਂਟਸ ਕੈਨੇਡਾ ਤੋਂ ਵਾਪਸੀ ਦਾ ਵਿਕਲਪ ਚੁਣ ਰਹੇ ਹਨ। ਮਹਿੰਗਾਈ ਤੋਂ ਲੈਕੇ ਕੈਨੇਡਾ ਚ ਆਪਣੇ ਪੇਸ਼ੇ ਵਿਚ ਕੰਮ ਲੱਭਣ ਤੱਕ, ਅਜਿਹੇ ਕਈ ਕਾਰਨ ਹਨ ਜੋ ਲੋਕਾਂ ਨੂੰ ਇੱਥੋਂ ਵਾਪਸ ਜਾਣ ਬਾਰੇ ਸੋਚਣ ਲਈ ਮਜਬੂਰ ਕਰਦੇ ਹਨ।

ਜ਼ਿਆਦਾਤਰ ਨਵੇਂ ਇਮੀਗ੍ਰੈਂਟਸ ਦੇ ਉਨ੍ਹਾਂ ਦੇ ਮੂਲ ਦੇਸ਼ ਚ ਪ੍ਰਾਪਤ ਸਿੱਖਿਆ ਅਤੇ ਤਜਰਬਿਆਂ ਨੂੰ ਕੈਨੇਡਾ ਵਿਚ ਮਾਨਤਾ ਨਹੀ ਮਿਲਦੀ। ਨੌਕਰੀਦਾਤਾ ਰੁਜ਼ਗਾਰ ਦੇਣ ਲੱਗਿਆਂ ਕੈਨੇਡੀਅਨ ਤਜਰਬੇ ਨੂੰ ਤਰਜੀਹ ਦਿੰਦੇ ਹਨ। ਦੂਸਰੇ ਪਾਸੇ ਡਾਕਟਰੀ ਵਰਗੇ ਕਈ ਪੇਸ਼ੇ ਇੱਦਾਂ ਦੇ ਹਨ ਕਿ ਪਿੱਛੋਂ ਡਾਕਟਰੀ ਕਰਦੇ ਆ ਰਹੇ ਵਿਅਕਤੀ ਨੂੰ ਕੈਨੇਡਾ ਆਕੇ ਨਵੇਂ ਸਿਰਿਓਂ ਸਾਰਾ ਕੁਝ ਸ਼ੁਰੂ ਕਰਨਾ ਪੈਂਦਾ ਹੈ, ਕਈ ਇਮਤਿਹਾਨ ਦੇਣੇ ਪੈਂਦੇ ਹਨ, ਅਤੇ ਲਾਇਸੈਂਸਿੰਗ ਪ੍ਰਕਿਰਿਆ ਵੀ ਬਹੁਤ ਲੰਬੀ ਹੈ।

ਅਜਿਹੇ ਨਿਯਮ ਨਵੇਂ ਇਮੀਗ੍ਰੈਂਟਸ ਲਈ ਇੱਕ ਵੱਡਾ ਬੈਰੀਅਰ ਬਣ ਜਾਂਦੇ ਹਨ, ਤੇ ਡਾਕਟਰੀ ਕਰਦਾ ਰਿਹਾ ਵਿਅਕਤੀ ਊਬਰ ਵਰਗੇ ਵਿਕਲਪਾਂ ਨੂੰ ਚੁਣਨ ਤੋਂ ਬਾਅਦ ਅੱਕ ਜਾਂਦਾ ਹੈ ਅਤੇ ਇੱਥੋਂ ਵਾਪਸ ਜਾਣ ਦੀ ਸੋਚਦਾ ਹੈ।

ਆਪਣੇ ਪੇਸ਼ੇ ਵਿਚ ਕੰਮ ਨਾਲ ਮਿਲਣ ਕਰਕੇ ਇਮੀਗ੍ਰੈਂਟਸ ਨੂੰ ਜਾਂ ਤਾਂ ਮਾਨਤਾ ਪ੍ਰਾਪਤੀ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਉਨ੍ਹਾਂ ਨੂੰ ਪੇਸ਼ੇ ਬਦਲਕੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਹੈ। ਇਮੀਗ੍ਰੈਂਟਸ ਨੂੰ ਫਿਰ ਲੱਗਦਾ ਹੈ ਕਿ ਜੋ ਸੁਪਨੇ ਉਨ੍ਹਾਂ ਨੂੰ ਦਿਖਾਏ ਗਏ ਸਨ, ਕੈਨੇਡਾ ਉਹੋ ਜਿਹਾ ਨਹੀ ਹੈ।