GTA News Media

Top Info Bar
22.1°C Toronto Loading date...
Canada

ਟੋਰਾਂਟੋ ਪੁਲਿਸ ਨੂੰ ਦੋ ਸ਼ੱਕੀਆਂ ਦੀ ਤਲਾਸ਼, ਜਾਅਲੀ ਦਸਤਵੇਜ਼ ਬਣਾ ਵੇਚ ਦਿੱਤਾ ਘਰ

ਟੋਰਾਂਟੋ ਪੁਲਿਸ ਨੂੰ ਦੋ ਸ਼ੱਕੀਆਂ ਦੀ ਤਲਾਸ਼, ਜਾਅਲੀ ਦਸਤਵੇਜ਼ ਬਣਾ ਵੇਚ ਦਿੱਤਾ ਘਰ
Share this post via:

ਟੋਰਾਂਟੋ ਪੁਲਿਸ ਮੌਰਗੇਜ ਧੋਖਾਧੜੀ ਦੇ ਇੱਕ ਮਾਮਲੇ ਵਿਚ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਅਤੇ ਇਸ ਵਿਚ ਪੁਲਿਸ ਨੇ ਆਮ ਜਨਤਾ ਤੋਂ ਵੀ ਮਦਦ ਮੰਗੀ ਹੈ। ਜਾਰੀ ਇੱਕ ਨਿਊਜ਼ ਰਿਲੀਜ਼ ਵਿਚ ਪੁਲਿਸ ਨੇ ਦੱਸਿਆ ਕਿ ਟੋਰਾਂਟੋ ਵਿਚ ਇੱਕ ਘਰ ਦੇ ਮਾਲਕ ਜਨਵਰੀ 2022 ਵਿਚ ਕੰਮ ਦੇ ਸਿਲਸਿਲੇ ਵਿਚ ਕੈਨੇਡਾ ਤੋਂ ਬਾਹਰ ਗਏ ਸਨ ਅਤੇ ਉਹਨਾਂ ਨੂੰ ਕਈ ਮਹੀਨਿਆਂ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਹੀ ਉਹਨਾਂ ਦਾ ਘਰ ਵੇਚ ਦਿੱਤਾ ਗਿਆ ਹੈ।

ਪੁਲਿਸ ਅਨੁਸਾਰ, ਇੱਕ ਮਰਦ ਅਤੇ ਇੱਕ ਔਰਤ ਨੇ ਜਾਅਲੀ ਦਸਤਾਵੇਜ਼ ਬਣਾਕੇ ਖ਼ੁਦ ਨੂੰ ਮਕਾਨਮਾਲਕਾਂ ਵੱਜੋਂ ਪੇਸ਼ ਕੀਤਾ। ਉਸਤੋਂ ਬਾਅਦ ਉਹਨਾਂ ਨੇ ਇੱਕ ਰੀਐਲਟਰ ਨੂੰ ਹਾਇਰ ਕੀਤਾ ਜਿਸਨੂੰ ਉਹ ਘਰ ਵੇਚਣ ਲਈ ਲਗਾਇਆ। ਪੁਲਿਸ ਮੁਤਾਬਕ ਘਰ ਵੇਚ ਦਿੱਤਾ ਗਿਆ ਸੀ ਅਤੇ ਨਵੇਂ ਮਕਾਨਮਾਲਕ ਘਰ ਨੂੰ ਆਪਣੇ ਇਖ਼ਤਿਆਰ ਵਿਚ ਵੀ ਕਰ ਚੁੱਕੇ ਸਨ। ਹੁਣ ਜਾਂਚਕਰਤਾਵਾਂ ਨੇ ਉਕਤ ਦੋਵੇਂ ਸ਼ੱਕੀਆਂ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ। ਦੋਵੇਂ ਸ਼ੱਕੀਆਂ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਟੋਰਾਂਟੋ ਪੁਲਿਸ ਨੇ ਇਸ ਮਾਮਲੇ ‘ਤੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਵਿਚ ਪੀੜਤਾਂ ਦੀ ਗ਼ਲਤੀ ਨਹੀਂ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ 416-808-7310 ‘ਤੇ ਸੰਪਰਕ ਕਰੇ।