GTA News Media

Top Info Bar
22.1°C Toronto Loading date...
Canada

ਫ਼ੈਡਰਲ ਸਰਕਾਰ ਅੱਜ ਤੋਂ ਕੈਨੇਡੀਅਨਜ਼ ਦੇ ਖਾਤਿਆਂ ‘ਚ ਜਾਰੀ ਕਰੇਗੀ ਗ੍ਰੋਸਰੀ ਰਿਬੇਟ ਅਦਾਇਗੀ

ਫ਼ੈਡਰਲ ਸਰਕਾਰ ਅੱਜ ਤੋਂ ਕੈਨੇਡੀਅਨਜ਼ ਦੇ ਖਾਤਿਆਂ ‘ਚ ਜਾਰੀ ਕਰੇਗੀ ਗ੍ਰੋਸਰੀ ਰਿਬੇਟ ਅਦਾਇਗੀ
Share this post via:

ਯੋਗ ਕੈਨੇਡੀਅਨਜ਼ ਦੇ ਖਾਤਿਆਂ ਵਿਚ ਫ਼ੈਡਰਲ ਸਰਕਾਰ ਅੱਜ ਤੋਂ ਗ੍ਰੋਸਰੀ ਰਿਬੇਟ ਦੀ ਅਦਾਇਗੀ ਜਾਰੀ ਕਰੇਗੀ। ਜਿਸ ਤਹਿਤ ਕਰੀਬ 11 ਮਿਲੀਅਨ ਘੱਟ ਆਮਦਨ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ। ਇਹ ਅਦਾਇਗੀ ਪਿਛਲੇ ਸਾਲ ਸਰਕਾਰ ਵੱਲੋਂ ਪ੍ਰਸਤੁਤ GST ਰਿਬੇਟ ਦਾ ਹੀ ਦੁਹਰਾਓ ਹੈ ਅਤੇ ਜਨਵਰੀ 2023 ਤੱਕ ਜੀਐਸਟੀ ਰਿਬੇਟ ਲਈ ਯੋਗ ਕੈਨੇਡੀਅਨਜ਼ ਇਸ ਨਵੀਂ ਗ੍ਰੋਸਰੀ ਰਿਬੇਟ ਲਈ ਵੀ ਯੋਗ ਹੋਣਗੇ, ਤੇ ਕਿਸੇ ਨਵੀਂ ਅਰਜ਼ੀ ਦੀ ਲੋੜ ਨਹੀਂ ਹੋਵੇਗੀ।

4 ਜੀਆਂ ਦੇ ਪਰਿਵਾਰਾਂ ਨੂੰ ਸਿੱਧਾ ਬੈਂਕ ਖਾਤਿਆਂ ਵਿਚ ਜਾਂ ਸੀਆਰਏ ਦੁਆਰਾ ਚੈੱਕ ਰਾਹੀਂ 467 ਡਾਲਰ ਤੱਕ ਪ੍ਰਾਪਤ ਹੋ ਸਕਦੇ ਹਨ। ਬਜ਼ੁਰਗਾਂ ਨੂੰ 225 ਡਾਲਰ ਤੱਕ ਦੀ ਰਿਬੇਟ ਮਿਲ ਸਕਦੀ ਹੈ।   ਅਦਾਇਗੀ ਦੀ ਰਕਮ ਕੁਲ ਆਮਦਨ ਅਤੇ ਪਰਿਵਾਰ ਦੇ ਅਕਾਰ ‘ਤੇ ਨਿਰਭਰ ਕਰੇਗੀ।