GTA News Media

Top Info Bar
22.1°C Toronto Loading date...
Canada

ਫ਼ੈਡਰਲ ਸਰਕਾਰ ਨੇ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਕਰਾਉਣ ਲਈ ਦਿੱਤੇ $17.9 ਮਿਲੀਅਨ

ਫ਼ੈਡਰਲ ਸਰਕਾਰ ਨੇ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਕਰਾਉਣ ਲਈ ਦਿੱਤੇ $17.9 ਮਿਲੀਅਨ
Share this post via:

ਫ਼ੈਡਰਲ ਸਰਕਾਰ ਨੇ ਫੂਡ ਬੈਂਕਸ ਕੈਨੇਡਾ ਨੂੰ ਘੱਟ ਆਮਦਨੀ ਵਾਲੇ ਲੋਕਾਂ ਨੂੰ ਮੁਫਤ ਮਾਹਵਾਰੀ ਉਤਪਾਦ ਦੇਣ ਦਾ ਕੰਮ ਸੌਂਪਿਆ ਹੈ। ਜੈਂਡਰ ਇਕੁਐਲਿਟੀ ਮਿਨਿਸਟਰ ਮਾਰਸੀ ਈਐਨ ਨੇ ਵੀਰਵਾਰ ਨੂੰ ਇਸ ਪਾਇਲਟ ਪ੍ਰੋਗਰਾਮ ਦਾ ਐਲਾਨ ਕੀਤਾ। ਸਰਕਾਰ ਉਕਤ ਪਾਇਲਟ ਪ੍ਰੋਜੈਕਟ ਵਿਚ 17.9 ਮਿਲੀਅਨ ਦੀ ਫੰਡਿੰਗ ਦੇ ਰਹੀ ਹੈ।

ਪ੍ਰੋਜੈਕਟ ਦੇ ਜ਼ਰੀਏ, ਫੂਡ ਬੈਂਕਸ ਕੈਨੇਡਾ ਮੁਲਕ ਭਰ ਦੀਆਂ ਕਮਿਊਨਿਟੀ ਸੰਸਥਾਵਾਂ ਨੂੰ ਮੁਫ਼ਤ ਮਾਹਵਾਰੀ ਉਤਪਾਦ ਵੰਡੇਗਾ। ਇਸ ਤੋਂ ਇਲਾਵਾ ਮਾਹਵਾਰੀ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਸੰਚਾਲਨ ਦਾ ਦਾਇਰਾ ਵਧਾਉਣ ਲਈ ਵੀ ਫੂਡ ਬੈਂਕਸ ਕੈਨੇਡਾ ਇਨ੍ਹਾਂ ਸੰਸਥਾਵਾਂ ਨਾਲ ਪਾਰਟਨਰਸ਼ਿਪ ਕਰੇਗਾ।

ਮਾਹਵਾਰੀ ਇਕੁਇਟੀ ਪ੍ਰੋਜੈਕਟ ਸਰਕਾਰ ਵੱਲੋਂ ਮਾਹਵਾਰੀ ਦੀ ਲਾਗਤ ਨੂੰ ਘਟਾਉਣ ਲਈ ਉਲੀਕੀਆਂ ਵਿਆਪਕ ਕੋਸ਼ਿਸ਼ਾਂ ਦਾ ਹਿੱਸਾ ਹੈ। ਫ਼ੈਡਰਲ ਸਰਕਾਰ ਪਹਿਲਾਂ ਹੀ ਮੂਲਨਿਵਾਸੀ ਰਿਜ਼ਰਵਾਂ ਵਿਚ ਮੌਜੂਦ ਸਕੂਲਾਂ ਵਿੱਖੇ ਮੁਫ਼ਤ ਮਾਹਵਾਰੀ ਉਤਪਾਦ ਮੁਹੱਈਆ ਕਰਵਾਉਣ ਦਾ ਪ੍ਰੋਗਰਾਮ ਸ਼ੁਰੂ ਕਰ ਚੁੱਕੀ ਹੈ।

ਦ ਕੈਨੇਡੀਅਨ ਪ੍ਰੈੱਸ