GTA News Media

Top Info Bar
22.1°C Toronto Loading date...
Canada

ਬਰਨਬੀ: ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਬਰਨਬੀ: ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Share this post via:

RCMP ਨੇ ਸ਼ਨੀਵਾਰ ਨੂੰ ਬੀਸੀ ਦੇ ਬਰਨਬੀ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦੀ ਪਛਾਣ 29 ਸਾਲ ਦੇ ਗਗਨਦੀਪ ਸੰਧੂ ਵੱਜੋਂ ਕੀਤੀ ਗਈ ਹੈ।ਗਗਨਦੀਪ BC ਦੇ ਐਬਟਸਫ਼ਰਡ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ ਸ਼ੁਰੂਆਤੀ ਸਬੂਤ ਇਹ ਇਸ਼ਾਰਾ ਕਰਦੇ ਹਨ ਕਿ ਇਹ ਕਤਲ ਇਕ ਗਿਣਮਿੱਥ ਕੇ ਅੰਜਾਮ ਦਿੱਤੀ ਗਈ ਵਾਰਦਾਤ ਹੈ।ਸ਼ਾਮੀਂ 5 ਵਜੇ ਦੇ ਕਰੀਬ ਬਰਨਬੀ RCMP ਨੂੰ ਲਾਫ਼ੀਡ ਸ਼ੌਪਿੰਗ ਸੈਂਟਰ ਨੇੜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

ਆਰਸੀਐਮਪੀ ਦੀ IHIT ਇਕਾਈ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ, ਜਦੋਂ ਪੁਲਿਸ 3433 ਨੌਰਥ ਰੋਡ ‘ਤੇ ਅੰਡਰਗ੍ਰਾਊਂਡ ਪਾਰਕਿੰਗ ਵਿਚ ਮੌਕਾ-ਏ-ਵਾਰਦਾਤ ‘ਤੇ ਪਹੁੰਚੀ ਤਾਂ ਇੱਕ ਕਾਰ ਅੰਦਰ ਗਗਨਦੀਪ ਮ੍ਰਿਤਕ ਪਾਇਆ ਗਿਆ। ਘਟਨਾ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੂੰ ਗ੍ਰੀਨਵੁਡ ਸਟ੍ਰੀਟ ਅਤੇ ਬੇਨਬ੍ਰਿਜ ਐਵਨਿਊ ਨਜ਼ਦੀਕ ਇੱਕ ਵਾਹਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਹ ਘਟਨਾ ਕਤਲ ਦੇ ਘਟਨਾ ਸਥਾਨ ਤੋਂ ਕਰੀਬ 6 ਕਿਲੋਮੀਟਰ ਦੂਰ ਹੈ।

ਪੁਲਿਸ ਨੂੰ ਇਸ ਜੰਗਲੀ ਇਲਾਕੇ ਤੋਂ ਅੱਗ ਵਿਚ ਸੜ ਚੁੱਕੀ ਕਾਲੇ ਰੰਗ ਦੀ ਹੌਂਡਾ ਪਾਇਲਟ ਐਸਯੂਵੀ ਮਿਲੀ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਾਲ ਸਬੰਧਤ ਹੋ ਸਕਦੀ ਹੈ।
ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਜਾਂਚ ਆਪਣੇ ਹੱਥ ਕਰ ਲਈ ਹੈ, ਪਰ ਉਨ੍ਹਾਂ ਇਸ ਬਾਰੇ ਟਿੱਪਣੀ ਨਹੀਂ ਕੀਤੀ ਕਿ ਕੀ ਜਾਂਚ ਅਧਿਕਾਰੀਆਂ ਨੂੰ ਇਹ ਘਟਨਾ ਲੋਅਰ ਮੇਨਲੈਂਡ ਵਿਚ ਚਲਦੀ ਗੈਂਗਵਾਰ ਨਾਲ ਜੁੜੀ ਲੱਗਦੀ ਹੈ ਜਾਂ ਨ੍ਹੀਂ।