GTA News Media

Top Info Bar
22.1°C Toronto Loading date...
Canada

ਬਰੈਂਪਟਨ ਤੇ ਮਿਸੀਸਗਾ ਦੀ ਪੁਲਿਸ ਨੇ ਚੋਰੀ ਦੇ ਕੇਸਾਂ ਵਿੱਚ ਕੀਤੀ ਛਾਪੇਮਾਰੀ, ਕਈ ਪੰਜਾਬੀ ਗ੍ਰਿਫਤਾਰ

ਬਰੈਂਪਟਨ ਤੇ ਮਿਸੀਸਗਾ ਦੀ ਪੁਲਿਸ ਨੇ ਚੋਰੀ ਦੇ ਕੇਸਾਂ ਵਿੱਚ ਕੀਤੀ ਛਾਪੇਮਾਰੀ, ਕਈ ਪੰਜਾਬੀ ਗ੍ਰਿਫਤਾਰ
Share this post via:

(ਸਤਪਾਲ ਸਿੰਘ ਜੌਹਲ)-ਕੈਨੇਡਾ ਵਿੱਚ ਬਰੈਂਪਟਨ ਅਤੇ ਮਿਸੀਸਗਾ ਸ਼ਹਿਰਾਂ ਦੀ ਪੁਲਿਸ ਨੇ ਚੋਰੀਆਂ ਕਰਨ ਦੇ ਕੇਸਾਂ ਵਿੱਚ ਛੇ ਥਾਵਾਂ ਦੀ ਛਾਪੇਮਾਰੀ ਦੌਰਾਨ ਬਲਕਾਰ ਸਿੰਘ, ਮਨਜੀਤ ਪੱਡਾ, ਜਗਜੀਵਨ ਸਿੰਘ, ਅਮਨਦੀਪ ਬੈਦਵਾਨ, ਕਰਮਸ਼ਾਂਦ ਸਿੰਘ, ਜਸਵਿੰਦਰ ਅਟਵਾਲ, ਜਗਪਾਲ ਸਿੰਘ, ਸੁਖਵਿੰਦਰ ਸਿੰਘ, ਅਜੇ, ਕੁਲਵੀਰ ਬੈਂਸ, ਬੰਸ਼ਿੰਦਰ ਸਿੰਘ, ਸ਼ੋਬਿਤ ਵਰਮਾ, ਉਪਕਰਨ ਸੰਧੂ, ਅਤੇ ਸੁਖਵਿੰਦਰ ਢਿੱਲੋਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਦੋਸ਼ੀਆਂ ਖਿਲਾਫ ਗੱਡੀਆਂ ਅਤੇ ਸਮਾਨ ਨਾਲ ਭਰੇ ਟਰੱਕ ਚੋਰੀ ਕਰਨ ਅਤੇ ਚੋਰੀ ਕੀਤਾ ਸਮਾਨ ਅਗਾਂਹ ਵੇਚਣ ਦੇ 70 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਪੀਲ ਪੁਲਿਸ ਦੇ ਅਫਸਰਾਂ ਨੂੰ ਇਲਾਕੇ ਦੀਆਂ ਹੋਰ ਪੁਲਿਸਾਂ ਦੀ ਸਹਾਇਤਾ ਨਾਲ਼ ਇਸ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਮਿਲੀ ਹੈ। ਚੋਰਾਂ ਤੋਂ ਚੋਰੀ ਕੀਤੇ 28 ਟਰੱਕ ਅਤੇ 28 ਕੰਟੇਨਰ ਵੀ ਮਿਲੇ ਹਨ ਜਿਨ੍ਹਾਂ ਦੀ ਕੀਮਤ 92 ਲੱਖ ਡਾਲਰ ਦੱਸੀ ਗਈ ਹੈ। ਵੈਸੇ ਸੋਹਣੇ ਦੇਸ਼ ਕੈਨੇਡਾ `ਚ ਸੋਹਣਾ ਜੀਵਨ ਸਿਰਜਣ ਦੇ ਮਿਲੇ ਮੌਕੇ ਦੀ ਭੱਲ ਪਚਣੀ ਚਾਹੀਦੀ ਸੀ।