ਬਰੈਂਪਟਨ: ਪੰਜਾਬਣ ਲੜਕੀ ਦੀ ਸੜਕ ਹਾਦਸੇ ‘ਚ ਮੌਤ
ਪੰਜਾਬ ਤੋਂ ਸਟੂਡੈਂਟ ਵੀਜੇ ਤੇ ਆਈ ਲੜਕੀ ਦੀ ਬਰੈਂਪਟਨ ਵਿੱਚ ਹੋਏ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਉਚੇਰੀ ਪੜ੍ਹਾਈ ਲਈ ਇਕ ਸਾਲ ਪਹਿਲਾਂ ਹੀ ਕੈਨੇਡਾ ਆਈ ਸੀ।
ਮ੍ਰਿਤਕ ਦੀ ਪਹਿਚਾਣ ਜਸਮੀਨ ਕੌਰ ਗੋਦਾਰਾ ਵਜੋਂ ਹੋਈ ਹੈ। ਜਸਮੀਨ ਕੌਰ ਬਠਿੰਡਾ ਜ਼ਿਲ੍ਹਾ ਦੇ ਪਿੰਡ ਜਲਾਲ ਦੀ ਰਹਿਣ ਵਾਲੀ ਸੀ। ਲੜਕੀ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਪਸਰ ਗਈ ਹੈ।