GTA News Media

Top Info Bar
22.1°C Toronto Loading date...
Canada

ਭਾਰਤੀ ਸਿੱਖ ਲੜਕੇ ਵੱਲੋ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ

ਭਾਰਤੀ ਸਿੱਖ ਲੜਕੇ ਵੱਲੋ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ
Share this post via:

ਓਨਟਾਰੀਓ ‘ਚ ਭਾਰਤੀ ਮੂਲ ਦੇ ਇੱਕ 22 ਸਾਲਾ ਲੜਕੇ ਸੁਖਰਾਜ ਚੀਮਾ ਸਿੰਘ ਵੱਲੋ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਕਤਲ ਕਰਨ ਤੋਂ ਬਾਅਦ ਭੱਜਣ ਵਾਲੇ ਸੁਖਰਾਜ ਚੀਮਾ ਸਿੰਘ  ਦੀ ਪੁਲਿਸ ਭਾਲ ਕਰ ਰਹੀ ਹੈ। ਸੁਖਰਾਜ ਚੀਮਾ ਫਰਸਟ ਡਿਗਰੀ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ।

 ਹੈਮਿਲਟਨ ਪੁਲਿਸ ਨੇ ਚੀਮੇ ਦੀ ਫੋਟੋ ਜਾਰੀ ਕਰਦਿਆਂ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ 10 ਫਰਵਰੀ ਨੂੰ ਸ਼ਾਮ 7:40 ਵਜੇ ਟ੍ਰੈਫਲਗਰ ਡਰਾਈਵ ਅਤੇ ਮਡ ਸਟ੍ਰੀਟ ਨੇੜੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ, ਜਿੱਥੇ ਹੈਮਿਲਟਨ ਦੇ ਕੁਲਦੀਪ ਸਿੰਘ (56) ਦੀ ਮੌਤ ਹੋ ਗਈ ਸੀ। ਕੁਲਦੀਪ ਸਿੰਘ ਨੂੰ ਸਟੋਨ ਕ੍ਰੀਕ ਵਾਲੇ ਘਰ ‘ਚ ‘ਗੰਭੀਰ ਸੱਟਾਂ’ ਨਾਲ ਪਾਇਆ ਗਿਆ। ਪੁਲਿਸ ਨੇ ਦੱਸਿਆ ਕਿ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਿਕ  ਚੀਮਾ-ਸਿੰਘ ਆਪਣੇ ਪਿਤਾ ਨਾਲ ਝਗੜੇ ਤੋਂ ਬਾਅਦ ਕਾਲੇ ਰੰਗ ਦੀ ਇੱਕ ਛੋਟੀ suv ਵਿੱਚ ਘਰੋਂ ਭੱਜ ਗਏ। ਪੁਲਿਸ ਨੇ ਕਿਹਾ ਕਿ ਗੱਡੀ ਨੂੰ ਆਖਰੀ ਵਾਰ ਟ੍ਰੈਫਲਗਰ ਤੋਂ ਉੱਤਰ ਵੱਲ ਮੱਡ ਸਟਰੀਟ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਚੀਮਾ ਘਟਨਾ ਤੋਂ 30 ਮਿੰਟ ਪਹਿਲਾਂ ਇਸ ਖੇਤਰ ਵਿੱਚ ਸੀ। ਪੁਲਿਸ ਨੇ ਚੇਤਾਵਨੀ ਦਿੱਤੀ ਕਿ ਸ਼ੱਕੀ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ “ਵਰਤਿਆ ਗਿਆ ਹਥਿਆਰ ਬਰਾਮਦ ਨਹੀਂ ਹੋਇਆ” ਜਾਂਚਕਰਤਾਵਾਂ ਨੇ ਗਵਾਹਾਂ ਜਾਂ ਖੇਤਰ ਦੀ ਵੀਡੀਓ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ।