GTA News Media

Top Info Bar
22.1°C Toronto Loading date...
Canada

ਭੋਜਨ ਕੀਮਤਾਂ ਚ ਸਥਿਰਤਾ ਲਈ ਕੰਪਟੀਸ਼ਨ ਕਾਨੂੰਨ ਵਿਚ ਅਹਿਮ ਤਬਦੀਲੀਆਂ ਦੀ ਜ਼ਰੂਰਤ

ਭੋਜਨ ਕੀਮਤਾਂ ਚ ਸਥਿਰਤਾ ਲਈ ਕੰਪਟੀਸ਼ਨ ਕਾਨੂੰਨ ਵਿਚ ਅਹਿਮ ਤਬਦੀਲੀਆਂ ਦੀ ਜ਼ਰੂਰਤ
Share this post via:

ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਦਾ ਕਹਿਣਾ ਹੈ ਕਿ ਮੁਲਕ ਦੇ ਗ੍ਰੋਸਰੀ ਸੈਕਟਰ ਵਿਚ ਹੋਰ ਮੁਕਾਬਲੇਬਾਜ਼ੀ ਦੀ ਲੋੜ ਹੈ। ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਬੋਲਦਿਆਂ ਫ਼੍ਰੀਲੈਂਡ ਨੇ ਕਿਹਾ ਕਿ ਕੀਮਤਾਂ ਵਿਚ ਸਥਿਰਤਾ ਲਿਆਉਣ ਲਈ ਮੁਲਕ ਦੇ ਕੰਪਟੀਸ਼ਨ ਕਾਨੂੰਨ ਵਿਚ ਅਹਿਮ ਤਬਦੀਲੀਆਂ ਦੀ ਜ਼ਰੂਰਤ ਹੈ।

ਜਦੋਂ ਕੈਨੇਡਾ ਦੀਆਂ ਦੋ ਵੱਡੀਆਂ ਗ੍ਰੋਸਰੀ ਕੰਪਨੀਆਂ ਨੇ ਤਾਜ਼ਾ ਤਿਮਾਹੀ ਵਿਚ ਮੋਟੀ ਕਮਾਈ ਦਰਜ ਕੀਤੀ ਹੈ, ਫ਼੍ਰੀਲੈਂਡ ਦੀਆਂ ਟਿੱਪਣੀਆਂ ਉਦੋਂ ਆਈਆਂ ਹਨ। ਲੌਬਲੌ ਅਤੇ ਮੈਟਰੋ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਸਟੋਰਾਂ ’ਤੇ ਕਾਫ਼ੀ ਛੋਟਾਂ ਲਾਈਆਂ ਹਨ ਅਤੇ ਉਨ੍ਹਾਂ ਦੇ ਪ੍ਰਾਈਵੇਟ-ਲੇਬਲ ਵਾਲੇ ਬ੍ਰਾਂਡਜ਼ ਦੀ ਵਿਕਰੀ ਵਿਚ ਵਾਧਾ ਹੋਇਆ ਹੈ।

ਫ਼ੈਡਰਲ ਸਰਕਾਰ ਨੇ ਵੱਡੀਆਂ ਗ੍ਰੋਸਰੀ ਕੰਪਨੀਆਂ ਨੂੰ ਕੀਮਤਾਂ ਵਿਚ ਸਥਿਰਤਾ ਲਿਆਉਣ ਲਈ ਆਖਿਆ ਸੀ। ਪਿਛਲੇ ਮਹੀਨੇ ਇੰਡਸਟਰੀ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸੈਂਪੇਨ ਨੇ ਐਲਾਨਿਆ ਸੀ ਕਿ ਲੌਬਲੌ, ਮੈਟਰੋ, ਐਮਪਾਇਰ, ਵਾਲਮਾਰਟ ਅਤੇ ਕੌਸਟਕੋ ਨੇ ਉਨ੍ਹਾਂ ਕੋਲ ਕੀਮਤ ਸਥਿਰਤਾ ਬਾਬਤ ਯੋਜਨਾਵਾਂ ਪੇਸ਼ ਕੀਤੀਆਂ ਸਨ, ਜਿਹਨਾਂ ਵਿਚ ਛੋਟਾਂ ਅਤੇ ਕੀਮਤ ਵਾਧਿਆਂ ‘ਤੇ ਰੋਕ ਸ਼ਾਮਲ ਸੀ।