ਮਹਾਰਾਣੀ ਐਲੀਜ਼ਾਬੈਥ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਟਰੂਡੋ ਪ੍ਰਤੀਦਿਨ $6,000 ਕਿਰਾਏ ਵਾਲੇ ਹੋਟਲ ‘ਚ ਠਹਿਰੇ
ਜਸਟਿਨ ਟਰੂਡੋ ਉਨ੍ਹਾਂ ਦੀ ਪਤਨੀ ਮਹਾਰਾਣੀ ਐਲੀਜ਼ਾਬੈਥ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਸਮੇਂ $ 6,000 ਪ੍ਰਤੀ ਰਾਤ ਦੇ ਹੋਟਲ ਕਮਰੇ ਵਿੱਚ ਠਹਿਰੇ ਸਨ। ਕੋਰਿੰਥੀਆ ਲੰਡਨ ਹੋਟਲ ਵਿਚ ਠਹਿਰਨਾ ਪਿਛਲੇ ਫ਼ੌਲ ਸੀਜ਼ਨ ਵਿਚ ਜਨਤਕ ਬਹਿਸ ਦਾ ਵਿਸ਼ਾ ਬਣ ਗਿਆ ਸੀ, ਜਦੋਂ ਸੂਚਨਾ ਤੱਕ ਪਹੁੰਚ ਦੇ ਅਧਿਕਾਰ ਰਾਹੀਂ ਪ੍ਰਾਪਤ ਦਸਤਾਵੇਜ਼ਾਂ ਤੋਂ ਮੀਡੀਆ ਨੂੰ ਟ੍ਰੂਡੋ ਦੀ 400,000 ਡਾਲਰ ਦੀ ਇੰਗਲੈਂਡ ਫ਼ੇਰੀ ਦੇ ਵੇਰਵੇ ਮਿਲੇ ਸਨ।
ਪਰ ਟਰੂਡੋ ਦੇ ਦਫ਼ਤਰ ਅਤੇ ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਪਿਛਲੇ ਮਹੀਨੇ ਇਸ ਬਾਰੇ ਸਵਾਲਾਂ ਦਾ ਜਵਾਬ ਨ੍ਹੀਂ ਦਿੱਤਾ ਸੀ ਕਿ ਇਸ ਮਹਿੰਗੇ ਹੋਟਲ ਕਮਰੇ ਵਿਚ ਕੌਣ ਠਹਿਰਿਆ ਸੀ।ਸਰਕਾਰੀ ਕੰਮਕਾਜ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਪਿਛਲੇ ਮਹੀਨੇ ਯਾਤਰਾ ਨਾਲ ਜੁੜੀਆਂ ਸਾਰੀਆਂ ਰਸੀਦਾਂ ਦੀ ਕਾਪੀ ਮੰਗੀ ਸੀ।
ਮਹਾਰਾਣੀ ਦੇ ਦੇਹਾਂਤਹੋਣ ਤੋਂ ਇੱਕ ਦਿਨ ਬਾਅਦ 9 ਸਤੰਬਰ ਨੂੰ ਇਸ ਹੋਟਲ ਦਾ ਕਮਰਾ, 15 ਤੋਂ 20 ਸਤੰਬਰ ਲਈ ਬੁੱਕ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਫਤਰ ਨੇ ਇੱਕ ਬਿਆਨ ‘ਚ ਕਿਹਾ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਹੋਟਲ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਸਨ ਅਤੇ ਕਈ ਦੇਸ਼ਾਂ ਦੇ ਰਾਜ ਪ੍ਰਮੁੱਖਾਂ ਅਤੇ ਉਨ੍ਹਾਂ ਦੇ ਵਫ਼ਦ ਦੇ ਲੰਡਨ ਵਿਚ ਉੱਤਰੇ ਹੋਣ ਕਰਕੇ ਹੋਟਲ ਉਪਲਬਧ ਵੀ ਨਹੀਂ ਸਨ। access to information ਦੁਆਰਾ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ ਬੁਕਿੰਗ ਤਿੰਨ ਬਿਸਤਰਿਆਂ ਵਾਲੇ ਕਮਰੇ ਲਈ ਸੀ। ਹੋਟਲ ਦੀ ਵੈੱਬਸਾਈਟ ਕਹਿੰਦੀ ਹੈ ਕਿ ਇਸ ਵਿੱਚ ਇੱਕ ਕਿੰਗ-ਸਾਈਜ਼ ਬੈੱਡ ਹੈ ਪਰ ਇੱਥੇ ‘ਬੇਨਤੀ ‘ਤੇ ਕਨੈਕਟਿੰਗ ਰੂਮ ਉਪਲਬਧ ਹਨ।
ਟਰੀਂਗੋ ਨੇ ਇੱਕ ਪ੍ਰੈੱਸ ਸਕੱਤਰ ਨੇ ਵੀਰਵਾਰ ਨੂੰ ਇੱਕ ਲਿਖਿਤ ਬਿਆਨ ਵਿਚ ਕਿਹਾ ਕਿ ਮਹਾਰਾਣੀ ਐਲੀਜ਼ਾਬੈਥ II ਦੀ ਮੌਤ ਕੈਨੇਡੀਅਨਜ਼ ਲਈ ਇੱਕ ਮਹੱਤਵਪੂਰਨ ਘਟਨਾ ਸੀ। ਕੈਨੇਡਾ ਦੀ ਨੁਮਾਇੰਦਗੀ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਗਵਰਨਰ ਜਨਰਲਾਂ ਦੁਆਰਾ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਕੀਤੀ ਗਈ ਸੀ।