GTA News Media

Top Info Bar
22.1°C Toronto Loading date...
Canada

ਲੁਕਣਮੀਟੀ ਖੇਡ ਰਹੀ 14 ਸਾਲਾ ਬੱਚੀ ਨੂੰ ਗੁਆਂਢੀ ਨੇ ਮਾਰੀ ਗੋਲੀ

ਲੁਕਣਮੀਟੀ ਖੇਡ ਰਹੀ 14 ਸਾਲਾ ਬੱਚੀ ਨੂੰ ਗੁਆਂਢੀ ਨੇ ਮਾਰੀ ਗੋਲੀ
Share this post via:

Louisiana ਵਿੱਚ ਇੱਕ 14 ਸਾਲਾ ਲੜਕੀ ਨੂੰ ਉਸਦੇ ਗੁਆਂਢੀ ਦੁਆਰਾ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰ ਦਿੱਤੀ ਗਈ ,ਜਦੋਂ ਉਹ ਗੁਆਂਢੀ ਦੀ ਪ੍ਰਾਪਰਟੀ ‘ਚ ਬੱਚਿਆਂ ਨਾਲ ਲੁਕਣਮੀਟੀ ਖੇਡ ਰਹੀ ਸੀ। ਘਟਨਾਂ ਦੀ ਸੂਚਨਾ ਮਿਲਣ ‘ਤੇ ਅਧਿਕਾਰੀ ਘਰ ‘ਚ ਪਹੁੰਚੇ। ਅਧਿਕਾਰੀਆਂ ਨੇ ਇੱਕ 14 ਸਾਲ ਦੀ ਬੱਚੀ ਨੂੰ ਗੋਲੀ ਨਾਲ ਪੀੜਿਤ ਪਾਇਆ। ਪੁਲਿਸ ਨੇ ਕਿਹਾ ਕਿ ਉਸਨੂੰ ਸ਼ਹਿਰ ਤੋਂ ਬਾਹਰ ਇੱਕ ਹਸਪਤਾਲ ਲਿਜਾਇਆ ਗਿਆ।

ਡੇਵਿਡ ਵੀ. ਡੋਇਲ, 58, ਨੂੰ ਇਸ ਘਟਨਾ ਲਈ ਗ੍ਰਿਫਤਾਰ ਕੀਤਾ ਗਿਆ ਅਤੇ ਉਸ ‘ਤੇ  ਗੰਭੀਰ ਹਮਲੇ ਦੇ ਦੋਸ਼ ਲਗਾਏ ਗਏ ਹਨ।  ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪੀੜਤਾ ਅਤੇ ਕਈ ਬੱਚੇ ਗੁਆਂਢੀ ਦੀ ਪ੍ਰਾਪਰਟੀ ‘ਚ ਲੁਕਣਮੀਟੀ ਖੇਡ ਰਹੇ ਸਨ। ਜਦੋਂ ਅਧਿਕਾਰੀ ਡੋਇਲ ਨਾਲ ਗੱਲ ਕਰਨ ਲਈ ਗਏ, ਤਾਂ ਉਸਨੇ ਕਿਹਾ ਕਿ “ਉਸਨੇ ਆਪਣੇ ਘਰ ਦੇ ਬਾਹਰ ਪਰਛਾਵੇਂ ਵੇਖੇ ਅਤੇ ਆਪਣਾ ਹਥਿਆਰ ਲੈਣ ਲਈ ਉਹ ਆਪਣੇ ਘਰ ਦੇ ਅੰਦਰ ਵਾਪਸ ਚਲਾ ਗਿਆ।

ਡੋਇਲ ਨੇ ਦੱਸਿਆ ਕਿ ਜਦੋਂ ਉਹ ਬੰਦੂਕ ਲੈ ਕੇ ਬਾਹਰ ਆਇਆ ਤਾਂ ਉਸਨੇ ਭੱਜ ਰਹੇ ਲੋਕਾਂ ਨੂੰ ਦੇਖਿਆ, ਜਿਸ ਸਮੇਂ ਉਸਨੇ ਉਨ੍ਹਾਂ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਅਣਜਾਣੇ ‘ਚ ਲੜਕੀ ਦੇ ਗੋਲੀ ਵੱਜ ਗਈ। ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ।