GTA News Media

Top Info Bar
22.1°C Toronto Loading date...
Canada

ਵਿਨੀਪੈਗ: ਕਾਰ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ

ਵਿਨੀਪੈਗ: ਕਾਰ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ
Share this post via:

ਵਿਨੀਪੈਗ ’ਚ ਕਾਰ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਰਵਿੰਦਰ ਸਿੰਘ (24) ਵਾਸੀ ਕਸਬਾ ਬੰਡਾਲਾ, ਅੰਮ੍ਰਿਤਸਰ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ 20 ਸਾਲਾਂ ਦਾ ਸੀ ਜਦੋ ਉਸਨੇ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖੇ ਸਨ।ਉਹ ਮਾਂਪਿਆ ਦਾ ਇਕਲੌਤਾ ਪੁੱਤਰ ਸੀ।

ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਸਮੇਂ ਅਨੁਸਾਰ ਲਗਭਗ 11:30 ਵਜੇ ਇੰਕਸਟਰ ਬੁਲੇਵਾਰਡ ਕਿੰਗ ਐਡਵਰਡ ਸਟਰੀਟ ’ਤੇ ਸੜਕ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਅਰਵਿੰਦਰ ਦੀ ਮੌਕੇ ’ਤੇ ਮੌਤ ਗਈ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੇ ਯਤਨ ਕੀਤੇ ਜਾ ਰਹੇ । ਅਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਪਿੰਡ ‘ਚ ਹੀ ਕੀਤਾ ਜਾਵੇਗਾ।