GTA News Media

Top Info Bar
22.1°C Toronto Loading date...
Canada

ਸਤੰਬਰ ਮਹੀਨੇ ਮਹਿੰਗਾਈ ਦਰ ਘਟ ਕੇ 3.8% ਹੋਈ

ਸਤੰਬਰ ਮਹੀਨੇ ਮਹਿੰਗਾਈ ਦਰ ਘਟ ਕੇ 3.8% ਹੋਈ
Share this post via:

ਸਤੰਬਰ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ 3.8% ਦਰਜ ਕੀਤੀ ਗਈ, ਜਦਕਿ ਅਗਸਤ ਵਿਚ ਇਹ 4% ਰਹੀ ਸੀ। ਮੰਗਲਵਾਰ ਨੂੰ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜੇ, ਮਹਿੰਗਾਈ ਦਰ ਵਿਚ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਵੀ ਜ਼ਿਆਦਾ ਗਿਰਾਵਟ ਦਰਸਾਉਂਦੇ ਹਨ।

ਸਟੈਟਕੈਨ ਨੇ ਕਿਹਾ ਕਿ ਰਹਿਣ-ਸਹਿਣ ਦੀ ਲਾਗਤ ਵਿੱਚ ਗਿਰਾਵਟ ਟ੍ਰੈਵਲ, ਟਿਕਾਊ ਸਮਾਨ ਅਤੇ ਕੁਝ ਗ੍ਰੋਸਰੀ ਵਸਤੂਆਂ ਸਮੇਤ ਕਈ ਵਸਤਾਂ ਅਤੇ ਸੇਵਾਵਾਂ ਦੇ ਭਾਅ ਘਟਣ ਕਰਕੇ ਦਰਜ ਹੋਈ ਹੈ। ਸਤੰਬਰ ਦੌਰਾਨ ਗੈਸੋਲੀਨ ਦੀਆਂ ਕੀਮਤਾਂ ਵਿੱਚ 1.3 ਪ੍ਰਤੀਸ਼ਤ ਦੀ ਗਿਰਾਵਟ ਆਈ, ਪਰ ਇਹ ਪਿਛਲੇ ਸਾਲ ਨਾਲੋਂ ਅਜੇ ਵੀ 7.5 ਪ੍ਰਤੀਸ਼ਤ ਵੱਧ ਹੈ, ਜਿਸ ਕਾਰਨ ਫ਼ਿਊਲ ਦੀਆਂ ਕੀਮਤਾਂ ਸਾਲਾਨਾ ਮਹਿੰਗਾਈ ਦਰ ਨੂੰ ਵਧਾਉਣ ਵਾਲੇ ਸਭ ਤੋਂ ਵੱਡੇ ਕਾਰਕਾਂ ਵਿੱਚੋਂ ਇੱਕ ਰਹੀਆਂ।

ਜੇ ਗੈਸ ਦੀਆਂ ਕੀਮਤਾਂ ਨੂੰ ਮਨਫ਼ੀ ਕਰ ਕੇ ਦੇਖੀਏ, ਤਾਂ ਮਹਿੰਗਾਈ ਦਰ 3.7% ਹੋਵੇ। ਗ੍ਰੋਸਰੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਪਰ ਵਾਧੇ ਦੀ ਦਰ ਵਿਚ ਧੀਮਾਪਣ ਹੈ। ਸਾਲ ਦਰ ਸਾਲ ਪੱਧਰ ‘ਤੇ, ਗ੍ਰੋਸਰੀ ਦੀ ਲਾਗਤ 5.8% ਵਧੀ ਹੈ, ਪਰ ਇਹ ਪਿਛਲੇ ਸਾਲ ਦੇ 11% ਤੋਂ ਵੀ ਵੱਧ ਦੇ ਦਰ ਦੇ ਮੁਕਾਬਲੇ ਜ਼ਰੂਰ ਘੱਟ ਹੈ।