ਸਰੀ: 15 ਸਾਲਾ ਕੁੜੀ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਗ੍ਰਿਫ਼ਤਾਰ
ਸਰੀ ਦੇ ਇਕ ਗੁਰਦੁਆਰਾ ਸਾਹਿਬ ਦੇ ਇਕ ਕਰਮਚਾਰੀ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡੀਅਨ ਪੁੁਲਸ (RCMP) ਨੂੰ ਇੱਕ ਰਿਪੋਰਟ ਮਿਲੀ ਸੀ ਕਿ 68ਵੇਂ ਐਵੇਨਿਊ ‘ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਜਾਂ ਉਸ ਦੇ ਖੇਤਰ ਵਿੱਚ ਇੱਕ ਨਾਬਾਲਗਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਕੈਨੇਡੀਅਨ ਪੁਲਸ ਦੀ ਇੱਕ ਰੀਲੀਜ਼ ਦੇ ਅਨੁਸਾਰ ਇਸਦੀ ਵਿਸ਼ੇਸ਼ ਪੀੜਤ ਯੂਨਿਟ ਨੇ ਜਾਂਚ ਕੀਤੀ ਤੇ ਸ਼ੱਕੀ ਦੀ ਪਛਾਣ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ।
RCMP ਦਾ ਕਹਿਣਾ ਹੈ ਕਿ ਸ਼ੱਕੀ ਇੱਕ 58 ਸਾਲਾ ਪੁਰਸ਼ ਹੈ। ਫਿਲਹਾਲ “ਜਾਂਚ ਜਾਰੀ ਹੈ ਅਤੇ ਅਜੇ ਤੱਕ ਦੋਸ਼ ਨਹੀਂ ਲਗਾਏ ਗਏ ਹਨ।” ਸਰੀ RCMP ਨਾਲ ਕਾਰਪੋਰਲ ਸਰਬਜੀਤ ਕੇ. ਸੰਘਾ ਨੇ ਕਿਹਾ ਕਿ “ਸਾਡੀ ਸਪੈਸ਼ਲ ਵਿਕਟਿਮਜ਼ ਯੂਨਿਟ ਸਰੀ ਵੂਮੈਨ ਸੈਂਟਰ ਤੋਂ ਪੀੜਤਾ ਦੀ ਸਹਾਇਤਾ ਨਾਲ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ। ਡੇਲੀ ਹਾਈਵ ਨੇ ਦੋਸ਼ਾਂ ਦੇ ਜਵਾਬ ਵਿੱਚ ਬਿਆਨ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਾਲ ਸੰਪਰਕ ਕੀਤਾ ਹੈ। ਇਹ ਮਾਮਲਾ ਸਾਹਮਣੇ ਆਉਣ ‘ਤੇ ਸਿੱਖ ਸੰਗਤ ਵਿਚ ਭਾਰੀ ਰੋਸ ਹੈ। ਸੰਗਤ ਇਸ ਮਾਮਲੇ ਦਾ ਜਲਦੀ ਨਿਪਟਾਰਾ ਚਾਹੁੰਦੀ ਹੈ।