ਸਿਰਫ਼ PR ਲੈਣ ਲਈ ਪੇਂਡੂ ਇਲਾਕਿਆਂ ’ਚ ਆਉਣ ’ਤੇ ਅਰਜ਼ੀ ਹੋ ਸਕਦੀ ਹੈ ਰੱਦ
RNIP ਦੇ ਪ੍ਰੋਗਰਾਮ ਕੋਆਰਡੀਨੇਟਰ ਵਾਰਡ ਮਰਸਰ ਦਾ ਕਹਿਣਾ ਹੈ ਕਿ ਜੇਕਰ ਬਿਨੈਕਾਰ ਸਿਰਫ਼ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰਨ ਲਈ ਪੇਂਡੂ ਇਲਾਕੇ ਵਿੱਚ ਆਉਂਦੇ ਹਨ ਤਾਂ ਉਹਨਾਂ ਦੀ ਇਮੀਗ੍ਰੇਸ਼ਨ ਅਰਜ਼ੀ ਰੱਦ ਹੋ ਸਕਦੀ ਹੈ। ਰੂਰਲ ਅਤੇ ਨੌਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸਰਕਾਰ ਵੱਲੋਂ ਪੇਂਡੂ ਇਲਾਕਿਆਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨਾ ਪ੍ਰੋਗਰਾਮ ਦੀ ਭਾਵਨਾ ਦੇ ਉਲਟ ਹੋਵੇਗਾ। ਅਜਿਹੇ ਕੁਝ ਬਿਨੈਕਾਰਾਂ ਦੀ ਅਰਜ਼ੀ ਰੱਦ ਕੀਤੀ ਜਾ ਚੁੱਕੀ ਹੈ। ਯੋਗ ਬਿਨੈਕਾਰਾਂ ਦੀ ਕਮੇਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਰਿਕਮੈਡੇਸ਼ਨ ਲੈਟਰ ਦਿੱਤਾ ਜਾਂਦਾ ਹੈ ਜਿਸਤੋਂ ਬਾਅਦ ਉਮੀਦਵਾਰ ਇਮੀਗ੍ਰੇਸ਼ਨ ਮੰਤਰਾਲੇ ਕੋਲ PR ਦੀ ਅਰਜ਼ੀ ਦਿੰਦੇ ਹਨ।