GTA News Media

Top Info Bar
22.1°C Toronto Loading date...
Canada

ਸਿਹਤ ਕਰਮਚਾਰੀਆਂ ਲਈ ਨਵੀਂ ਇਮੀਗ੍ਰੇਸ਼ਨ ਸਟ੍ਰੀਮ ਦੀ ਘੋਸ਼ਣਾ

ਸਿਹਤ ਕਰਮਚਾਰੀਆਂ ਲਈ ਨਵੀਂ ਇਮੀਗ੍ਰੇਸ਼ਨ ਸਟ੍ਰੀਮ ਦੀ ਘੋਸ਼ਣਾ
Share this post via:

ਕੈਨੇਡਾ ਵਿੱਚ ਸਿਹਤ ਖੇਤਰ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਕ ਨਵੀਂ ਇਮੀਗ੍ਰੇਸ਼ਨ ਸਟ੍ਰੀਮ ਦੀ ਘੋਸ਼ਣਾ ਕੀਤੀ ਗਈ ਹੈ। ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਅਤੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਐਕਪ੍ਰੈੱਸ ਐਂਟਰੀ ਵਿੱਚ ਹੈਲਥ ਵਰਕਰਾਂ ਲਈ ਇਕ ਨਵੀਂ ਸਮਰਪਿਤ ਸਟ੍ਰੀਮ ਦਾ ਐਲਾਨ ਕੀਤਾ। ਦੋਵਾਂ ਮਨਿਸਟਰਜ਼ ਨੇ ਐਲਾਨ ਕੀਤਾ ਕਿ ਜਲਦੀ ਹੀ 500 ਵਿਦੇਸ਼ੀ ਸਿਹਤ ਕਰਮਚਾਰੀਆਂ ਨੂੰ ਕੈਨੇਡਾ ਦੀ ਪੇਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰਨ ਲਈ ਐਕਸਪ੍ਰੈੱਸ ਐਂਟਰੀ ਵਿੱਚ ਇਨਵੀਟੇਸ਼ਨ ਭੇਜਿਆ ਜਾਵੇਗਾ ਅਤੇ 1500 ਹੋਰ ਕਾਮਿਆਂ ਨੂੰ ਅਗਲੇ ਹਫ਼ਤੇ ਇਨਵੀਟੇਸ਼ਨ ਭੇਜਿਆ ਜਾਵੇਗਾ।

ਇਸ ਸ਼੍ਰੇਣੀ ਵਿੱਚ ਡਾਕਟਰ , ਨਰਸ , ਡੈਂਟਿਸਟ , ਫਾਰਮਾਸਿਸਟ , ਫਿਜ਼ੀਓਥੈਰੇਪਿਸਟ ਆਦਿ ਸ਼ਾਮਿਲ ਹੋਣਗੇ । ਕੈਨੇਡਾ ਵਿੱਚ ਸਿਹਤ ਮਾਹਰਾਂ ਦੀ ਵੱਡੀ ਘਾਟ ਹੈ। ਐਂਗਸ ਰੀਡ ਦੁਆਰਾ ਕੀਤੀ ਇਕ ਖੋਜ ਅਨੁਸਾਰ ਅੰਦਾਜ਼ਨ 60 ਲੱਖ ਕੈਨੇਡੀਅਨਾਂ ਕੋਲ ਇੱਕ ਪਰਿਵਾਰਕ ਡਾਕਟਰ ਨਹੀਂ ਹੈ। ਫ਼ੈਡਰਲ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 2028 ਤੱਕ ਲਗਭਗ 44,000 ਡਾਕਟਰਾਂ ਦੀ ਕਮੀ ਹੋ ਜਾਵੇਗੀ, ਜਿਸ ਵਿੱਚ 30,000 ਤੋਂ ਵੱਧ ਫ਼ੈਮਿਲੀ ਡਾਕਟਰ ਅਤੇ ਜਨਰਲ ਪ੍ਰੈਕਟੀਸ਼ਨਰ ਸ਼ਾਮਲ ਹਨ।