GTA News Media

Top Info Bar
22.1°C Toronto Loading date...
Canada

ਸੜਕ ਕਰਾਸਿੰਗ ਦੌਰਾਨ ਹਾਦਸੇ ਵਾਪਰਨ ਦਾ ਸਿਲਸਲਾ ਜਾਰੀ ,ਪਟਿਆਲੇ ਨਾਲ ਸਬੰਧਤ ਕੁੜੀ ਦੀ ਕੈਨੇਡਾ ‘ਚ ਮੌਤ

ਸੜਕ ਕਰਾਸਿੰਗ ਦੌਰਾਨ ਹਾਦਸੇ ਵਾਪਰਨ ਦਾ ਸਿਲਸਲਾ ਜਾਰੀ ,ਪਟਿਆਲੇ ਨਾਲ ਸਬੰਧਤ ਕੁੜੀ ਦੀ ਕੈਨੇਡਾ ‘ਚ ਮੌਤ
Share this post via:

ਮੌੰਟਰਿਅਲ, ਕਿਉਬਿਕ (ਕੁਲਤਰਨ ਸਿੰਘ ਪਧਿਆਣਾ)- ਕੈਨੇਡਾ ਚ ਸੜਕ ਕਰਾਸਿੰਗ ਦੌਰਾਨ ਵਾਪਰ ਰਹੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਪਿਛਲੇ ਦਿਨੀਂ ਮਿਸੀਸਾਗਾ ਚ ਸੜਕ ਕਰਾਸਿੰਗ ਦੌਰਾਨ ਵਾਪਰੇ ਹਾਦਸੇ ਚ ਅੰਤਰ-ਰਾਸ਼ਟਰੀ ਵਿਦਿਆਰਥਣ ਨਵਨੀਤ ਕੌਰ ਦੀ ਮੌਤ ਹੋ ਗਈ ਸੀ ਤੇ ਹੁਣ ਖਬਰ ਮੌੰਟਰਿਅਲ ਤੋਂ ਆ ਰਹੀ ਹੈ, ਜਿੱਥੇ ਪੰਜਾਬ ਦੇ ਸਮਾਣਾ ਨੇੜੇ ਫਤਿਹਗੜ੍ਹ ਛੰਨਾ ਜਿਲਾ ਪਟਿਆਲਾ ਨਾਲ ਸਬੰਧਤ ਨੌਜਵਾਨ ਲੜਕੀ ਗਗਨਦੀਪ ਕੌਰ ਦੀ ਸੜਕ ਕਰਾਸਿੰਗ ਸਮੇਂ ਟਰੱਕ ਨਾਲ ਟਕਰਾਉਣ ਕਾਰਨ ਮੌਤ ਹੋਈ ਹੈ।

ਗਗਨਦੀਪ ਕੌਰ ਤਿੰਨ ਸਾਲ ਪਹਿਲਾ ਪੜਾਈ ਲਈ ਕੈਨੇਡਾ ਆਈ ਸੀ ਤੇ ਪਿੱਛੇ ਪੰਜਾਬ ਚ ਉਸਦੀ 6 ਸਾਲਾਂ ਦੀ ਧੀ ਅਤੇ ਪਤੀ ਹਨ। ਦੱਸਣਯੋਗ ਹੈ ਕਿ ਬਹੁਤੀ ਵਾਰ ਸੜਕ ਕਰਾਸਿੰਗ ਦੌਰਾਨ ਮੋਬਾਈਲ ਫੋਨ ਜਾ ਹੋਰ ਕਿਸੇ ਵੀ ਤਰਾ ਦੇ ਇਲੈਕਟ੍ਰਾਨਿਕ ਡਿਵਾਇਸ ਨਾ ਵਰਤਣ ਦੀਆਂ ਬੇਨਤੀਆ ਵੀ ਕੀਤੀਆ ਜਾਂਦੀਆ ਰਹੀਆ ਹਨ ਤੇ ਵਧੇਰੀ ਵਾਰ ਇੰਨਾ ਕਾਰਨਾ ਕਰਕੇ ਹੀ ਇਹੋ ਜਿਹੇ ਹਾਦਸੇ ਵਾਪਰਦੇ ਹਨ।