GTA News Media

Top Info Bar
22.1°C Toronto Loading date...
Canada

ਹਾਈਡਰੋ-ਕਿਊਬੈਕ ਦੇ ਲਗਭਗ 40,000 ਗਾਹਕ ਅਜੇ ਵੀ ਬਿਜਲੀ ਸੇਵਾਵਾਂ ਤੋਂ ਸੱਖਣੇ

ਹਾਈਡਰੋ-ਕਿਊਬੈਕ ਦੇ ਲਗਭਗ 40,000 ਗਾਹਕ ਅਜੇ ਵੀ ਬਿਜਲੀ ਸੇਵਾਵਾਂ ਤੋਂ ਸੱਖਣੇ
Share this post via:

ਪਿਛਲੇ ਹਫ਼ਤੇ ਕਿਊਬੈਕ ਵਿਚ ਆਏ ਬਰਫ਼ੀਲੇ ਤੂਫ਼ਾਨ ਤੋਂ ਬਾਅਦ ਲੱਖਾਂ ਲੋਕਾਂ ਦੀਆਂ ਬਿਜਲੀ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ, ਜਿੰਨਾਂ ਵਿਚੋਂ 90 ਫ਼ੀਸਦੀ ਦੀ ਬਿਜਲੀ ਸੇਵਾਵਾਂ ਬਹਾਲ ਹੋ ਗਈਆਂ ਹਨ। ਸੋਮਵਾਰ ਸਵੇਰੇ 4 ਵਜੇ ਤੱਕ ਕਰੀਬ 40,000 ਕਸਟਮਰਜ਼ ਲਈ ਬਿਜਲੀ ਠੱਪ ਪਈ ਸੀ। ਇਹਨ੍ਹਾਂ ਵਿਚੋਂ ਜ਼ਿਆਦਾਤਰ ਕਸਟਮਰਜ਼ ਮੌਂਟਰੀਅਲ, ਊਟਾਓਏ, ਮੌਂਟੈਰੇਜੀ ਅਤੇ ਲਵੈਲ ਇਲਾਕਿਆਂ ਵਿਚ ਹਨ।

ਹਾਈਡਰੋ-ਕਿਊਬੈਕ ਦਾ ਕਹਿਣਾ ਹੈ ਕਿ ਕੁਝ ਪਾਵਰ ਆਊਟੇਜੇਜ਼ ਮੰਗਲਵਾਰ ਤੋਂ ਪਹਿਲਾਂ ਠੀਕ ਹੋਣ ਦੀ ਉਮੀਦ ਨਹੀਂ ਹੈ। ਜ਼ਹਿਰੀਲੀ ਕਾਰਬਨਮੋਨੋ ਆਕਸਾਈਡ ਦੀਆਂ ਕੁਝ ਰਿਪੋਰਟਾਂ ਤੋਂ ਬਾਅਦ, ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਘਰਾਂ ਦੇ ਅੰਦਰ ਫ਼ਿਊਲ-ਬਾਲਣ ਉਪਕਰਣਾਂ ਦੀ ਵਰਤੋਂ ਨਾ ਕਰਨ। ਮੌਂਟਰੀਅਲ ਪਬਲਿਕ ਹੈਲਥ ਅਨੁਸਾਰ, ਬੁੱਧਵਾਰ ਤੋਂ ਐਤਵਾਰ ਤੱਕ ਐਮਰਜੈਂਸੀ ਰੂਮਜ਼ ਵਿਚ ਕਾਰਬਨਮੋਨੋ ਆਕਸਾਈਡ ਦੇ ਜ਼ਹਿਰ ਦੇ 180 ਮਾਮਲੇ ਰਿਪੋਰਟ ਹੋ ਚੁੱਕੇ ਹਨ।