GTA News Media

Top Info Bar
22.1°C Toronto Loading date...
Canada Featured

ਹੁਣ ਕੈਨੇਡੀਅਨ ਵਿੱਤ ਮੰਤਰੀ ਫ਼੍ਰੀਲੈਂਡ ਵੱਲੋਂ ਵੀ ਆਉਣ ਵਾਲੇ ਮਹੀਨਿਆਂ ਦੌਰਾਨ ਅਰਥਵਿਵਸਥਾ ਦੇ ਚੁਣੌਤੀਪੂਰਨ ਹੋਣ ਦੀ ਚਿਤਾਵਨੀ

ਹੁਣ ਕੈਨੇਡੀਅਨ ਵਿੱਤ ਮੰਤਰੀ ਫ਼੍ਰੀਲੈਂਡ ਵੱਲੋਂ ਵੀ ਆਉਣ ਵਾਲੇ ਮਹੀਨਿਆਂ ਦੌਰਾਨ ਅਰਥਵਿਵਸਥਾ ਦੇ ਚੁਣੌਤੀਪੂਰਨ ਹੋਣ ਦੀ ਚਿਤਾਵਨੀ
Share this post via:

ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਆਉਂਦੇ ਮਹੀਨਿਆਂ ਦੌਰਾਨ ਕੈਨੇਡਾ ਵਿਚ ਆਰਥਿਕ ਧੀਮਾਪਣ ਆਉਣ ਦੀ ਚਿਤਾਵਨੀ ਦਿੱਤੀ ਹੈ।

 ਕਾਰੋਬਾਰੀਆਂ ਨਾਲ ਇੱਕ ਸਮਾਗਮ ਵੇਲ਼ੇ ਗੱਲਬਾਤ ਦੌਰਾਨ ਕਿਊਬੈਕ ਵਿਚ, ਫ਼੍ਰੀਲੈਂਡ ਨੇ ਕਿਹਾ ਕਿ ਮਹਿੰਗਾਈ ਦੇ ਹੇਠਾਂ ਆਉਣ ਦੇ ਬਾਵਜੂਦ ਵੀ, ਆ ਰਿਹਾ ਸਮਾਂ ਚੁਣੌਤੀਪੂਰਨ ਹੋ ਸਕਦਾ ਹੈ।

ਭਾਵੇਂ ਵਿੱਤ ਮੰਤਰੀ ਨੇ ‘ਮੰਦੀ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ, ਪਰ ਬੈਂਕ ਔਫ਼ ਕੈਨੇਡਾ ਦੇ ਸਰਵੇਖਣ ਅਨੁਸਾਰ ਜ਼ਿਆਦਾਤਰ ਖਪਤਕਾਰਾਂ ਅਤੇ ਕਾਰੋਬਾਰੀਆਂ ਨੂੰ ਮੁਲਕ ਵਿਚ ਮੰਦੀ ਆਉਣ ਦੀ ਸੰਭਾਵਨਾ ਹੈ।

ਫ਼੍ਰੀਲੈਂਡ ਨੇ ਕਿਹਾ ਕਿ ਉਹ ਕੋਈ ਮਿੱਠਾ-ਪਿਆਰਾ ਦਿਲਾਸਾ ਨਹੀਂ ਦੇਣਗੇ ਕਿ ਆਰਥਿਕਤਾ ਨੂੰ ਕੋਈ ਚੁਣੌਤੀ ਨਹੀਂ ਹੈ। ਉਹਨਾਂ ਕਿਹਾ ਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰ ਵਧਾਉਣ ਦਾ ਵੀ ਪ੍ਰਭਾਵ ਜ਼ਰੂਰ ਪਏਗਾ।

ਅਗਸਤ ਵਿਚ ਸਾਲਾਨਾ ਮਹਿੰਗਾਈ ਦਰ 7 ਫ਼ੀਸਦੀ ਦਰਜ ਕੀਤੀ ਗਈ ਸੀ, ਜੋਕਿ ਹੁਣ ਤੱਕ ਉਪਲਬਧ ਤਾਜ਼ਾ ਅੰਕੜਾ ਹੈ। ਬੁੱਧਵਾਰ ਨੂੰ ਸਟੈਟਿਸਟਿਕਸ ਕੈਨੇਡਾ ਨਵੀਂ ਮਹਿੰਗਾਈ ਦਰ ਦੇ ਅੰਕੜੇ ਜਾਰੀ ਕਰੇਗਾ।

IMF ਨੇ ਯੂਕਰੇਨ ਜੰਗ, ਲਗਾਤਾਰ ਵਧਦੀ ਮਹਿੰਗਾਈ, ਵਧਦੀਆਂ ਵਿਆਜ ਦਰਾਂ ਅਤੇ ਮਹਾਂਮਾਰੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਵਿਕਾਸ ਦਰ ਵਿਚ ਗਿਰਾਵਟ ਦਾ ਕਾਰਨ ਦੱਸਿਆ ਹੈ। 190 ਦੇਸ਼ਾਂ ਦੇ ਇਸ ਅਦਾਰੇ ਨੇ ਹਾਲ ਹੀ ਵਿਚ ਕਿਹਾ ਸੀ ਕਿ 2023 ਵਿਚ ਗਲੋਬਲ ਆਰਥਿਕ ਵਿਕਾਸ ਸਿਰਫ਼ 2.3% ਹੋਵੇਗਾ ਜਦਕਿ ਜੁਲਾਈ ਮਹੀਨੇ ਦੌਰਾਨ 2023 ਲਈ 2.9% ਦਾ ਅਨੁਮਾਨ ਲਗਾਇਆ ਗਿਆ ਸੀ।