12 ਮਈ ਤੋਂ ਕੈਨੇਡਾ-ਅਮਰੀਕਾ ਸਰਹੱਦ ‘ਤੇ ਲਾਗੂ ਕੋਵਿਡ-19 ਵੈਕਸੀਨੇਸ਼ਨ ਸ਼ਰਤਾਂ ਨੂੰ ਹਟਾਇਆ ਜਾਵੇਗਾ
ਬਾਈਡਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਦੇਸ਼ੀ ਹਵਾਈ ਯਾਤਰੀਆਂ ਅਤੇ ਕੈਨੇਡਾ-ਅਮਰੀਕਾ ਸਰਹੱਦ ‘ਤੇ ਲਾਗੂ ਕੋਵਿਡ-19 ਵੈਕਸੀਨੇਸ਼ਨ ਸ਼ਰਤਾਂ ਨੂੰ 12 ਮਈ ਤੋਂ ਹਟਾਇਆ ਜਾ ਰਿਹਾ ਹੈ। ਵਿਦੇਸ਼ੀ ਹਵਾਈ ਯਾਤਰੀਆਂ ਅਤੇ ਕੈਨੇਡਾ-ਅਮਰੀਕਾ ਸਰਹੱਦ ‘ਤੇ 12 ਮਈ ਤੋਂ ਕੋਵਿਡ-19 ਵੈਕਸੀਨੇਸ਼ਨ ਸ਼ਰਤਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾਂ, 11 ਮਈ ਨੂੰ, ਸਾਲ 2020 ਵਿਚ ਲਾਗੂ ਕੀਤੀ ਗਈ ਕੋਵਿਡ-19 ਐਮਰਜੈਂਸੀ ਵੀ ਸਮਾਪਤ ਹੋ ਰਹੀ ਹੈ।
ਵਿਭਾਗ ਨੇ ਬਿਆਨ ਵਿਚ ਕਿਹਾ, 12 ਮਈ 2023 ਤੋਂ ਜ਼ਮੀਨੀ ਸਰੱਹਦ ਅਤੇ ਫ਼ੈਰੀ ਟਰਮੀਨਲ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਗ਼ੈਰ-ਅਮਰੀਕੀ ਯਾਤਰੀਆਂ ਨੂੰ ਹੁਣ DHS ਨੂੰ ਕੋਵਿਡ-19 ਵੈਕਸੀਨੇਸ਼ਨ ਦਾ ਪ੍ਰਮਾਣ ਪ੍ਰਦਾਨ ਕਰਨ ਦੀ ਲੋੜ ਨਹੀਂ ਹੋਵੇਗੀ
। ਰਾਸ਼ਟਰਪਤੀ ਜੋਅ ਬਾਈਡਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਐਮਰਜੈਂਸੀ ਉਪਾਅ ਕਦੋਂ ਖ਼ਤਮ ਹੋਣਗੇ, ਪਰ ਹਿਗਿਨਜ਼ ਨੇ ਕਿਹਾ ਕਿ ਇਹ ਕਦੇ ਵੀ ਨਿਸ਼ਚਿਤ ਨਹੀਂ ਸੀ ਕਿ ਤਬਦੀਲੀਆਂ ਕੈਨੇਡਾ-ਅਮਰੀਕਾ ਦੀ ਜ਼ਮੀਨੀ ਸਰਹੱਦ ‘ਤੇ ਕਦੋਂ ਪ੍ਰਭਾਵੀ ਹੋਣਗੀਆਂ।
ਪਰ ਉਨ੍ਹਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਅਤੇ ਇਹ ਜਸ਼ਨ ਮਨਾਉਣ ਦਾ ਸਮਾਂ ਹੈ। ਹਿਗਿਨਜ਼ ਨੇ ਕਿਹਾ, ਤਿੰਨ ਸਾਲ ਤੋਂ ਵੱਧ ਸਮੇਂ ਤੋਂ ਸਰਹੱਦ ਪਾਰ ਦੀ ਯਾਤਰਾ ਲਈ ਰੁਕਾਵਟਾਂ ਰਹੀਆਂ ਜਿਸ ਨੇ ਪਰਿਵਾਰਾਂ ਨੂੰ ਇੱਕ ਦੂਜੇ ਤੋਂ ਵੱਖ ਰੱਖਿਆ ਹੈ ਅਤੇ ਆਰਥਿਕ ਰਿਕਵਰੀ ਵਿੱਚ ਵੀ ਰੁਕਾਵਟ ਪਾਈ
। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਇਹ ਇੱਕ ਸਵਾਗਤਯੋਗ ਖ਼ਬਰ ਹੈ। ਨਿਊ ਯੌਰਕ ਤੋਂ ਬਰਾਇਨ ਹਿਗਿਨਜ਼ ਇਸ ਖ਼ਬਰ ਨੂੰ ਪਰਿਵਾਰਾਂ, ਸੈਲਾਨੀਆਂ ਅਤੇ ਬਾਰਡਰ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਜਿੱਤ ਵੱਜੋਂ ਦੇਖ ਰਹੇ ਹਨ।
ਦ ਕੈਨੇਡੀਅਨ ਪ੍ਰੈੱਸ