GTA News Media

Top Info Bar
22.1°C Toronto Loading date...
Canada

4 ਮਹੀਨੇ ਪਹਿਲਾਂ ਕੈਨੇਡਾ ਆਈ ਵੈਸ਼ਾਲੀ ਹੁਰੀਆ ਦੀ ਸੜਕ ਹਾਦਸੇ ‘ਚ ਮੌਤ

4 ਮਹੀਨੇ ਪਹਿਲਾਂ ਕੈਨੇਡਾ ਆਈ ਵੈਸ਼ਾਲੀ ਹੁਰੀਆ ਦੀ ਸੜਕ ਹਾਦਸੇ ‘ਚ ਮੌਤ
Share this post via:

ਓਨਟਾਰੀਓ: ਪਾਣੀਪਤ ਜ਼ਿਲ੍ਹੇ ਦੇ ਜਾਤਲ ਰੋਡ ਦੀ ਨਿਵਾਸੀ ਵੈਸ਼ਾਲੀ ਹੁਰੀਆ, ਜੋ ਕਿ 4 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਆਈ ਸੀ, ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਉਸਦੇ ਪਤੀ ਨਿਤਿਨ ਹੁਰੀਆ ਨੇ ਦੱਸਿਆਂ ਕਿ 15 ਮਾਰਚ ਨੂੰ ਉਨ੍ਹਾਂ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਸੀ ਅਤੇ ਉਹ ਆਪਣੇ ਪੌਣੇ 2 ਸਾਲ ਦੇ ਪੁੱਤਰ ਨਾਲ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਸੀ, ਇਸ ਦੌਰਾਨ ਉਨ੍ਹਾਂ ਨੂੰ ਵੈਸ਼ਾਲੀ ਦੀ ਸੜਕ ਹਾਦਸੇ ਵਿਚ ਮੌਤ ਦੀ ਸੂਚਨਾ ਮਿਲੀ, ਜਿਸ ਨਾਲ ਸਾਰੇ ਸੁਫ਼ਨੇ ਇੱਕੋ ਝਟਕੇ ਵਿੱਚ ਚਕਨਾਚੂਰ ਹੋ ਗਏ।  ਪਰਿਵਾਰ ਨੇ ਸੰਸਦ ਮੈਂਬਰ ਸੰਜੇ ਭਾਟੀਆ ਨੂੰ ਅਪੀਲ ਕੀਤੀ ਹੈ ਕਿ ਵੈਸ਼ਾਲੀ ਦੀ ਲਾਸ਼ ਨੂੰ ਉਨ੍ਹਾਂ ਦੇ ਸ਼ਹਿਰ ਪਾਣੀਪਤ ਲਿਆਂਦਾ ਜਾਵੇ।

ਨਿਤਿਨ ਹੁਰੀਆ ਨੇ ਦੱਸਿਆ ਕਿ ਉਹ ਇੱਕ ਕੰਪਨੀ ਵਿੱਚ ਕੰਮ ਵੀ ਕਰਦੀ ਸੀ। ਵੈਸ਼ਾਲੀ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ  ਸਵੇਰੇ ਕੰਪਨੀ ਵਿੱਚ ਕੰਮ ਕਰਨ ਜਾ ਰਹੀ ਸੀ। ਜਦੋ ਉਹ ਸੜਕ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਨਿਤਿਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸ ਨੂੰ ਡਾਕਟਰ ਦਾ ਫੋਨ ਆਇਆ, ਜਿਸ ਮਗਰੋਂ ਉਸ ਨੇ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ।