GTA News Media

Top Info Bar
22.1°C Toronto Loading date...
Canada

ਐਵੀ ਲੂਇਸ ਬਣੇ ਐਨਡੀਪੀ ਦੇ ਨਵੇਂ ਆਗੂ, ਜਗਮੀਤ ਸਿੰਘ ਦੇ ਅਸਤੀਫ਼ੇ ਬਾਅਦ ਫੈਸਲਾ |

ਐਵੀ ਲੂਇਸ ਬਣੇ ਐਨਡੀਪੀ ਦੇ ਨਵੇਂ ਆਗੂ, ਜਗਮੀਤ ਸਿੰਘ ਦੇ ਅਸਤੀਫ਼ੇ ਬਾਅਦ ਫੈਸਲਾ |
Share this post via:

Avi Lewis NDP Leader: ਐਨਡੀਪੀ ਨੂੰ ਮਿਲਿਆ ਨਵਾਂ ਆਗੂ |

ਕੈਨੇਡਾ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ, ਜਿੱਥੇ Avi Lewis ਨੂੰ ਫੈਡਰਲ New Democratic Party (NDP) ਦਾ ਨਵਾਂ ਆਗੂ ਚੁਣ ਲਿਆ ਗਿਆ ਹੈ।

Winnipeg ਵਿੱਚ ਹੋਈ ਲੀਡਰਸ਼ਿਪ ਚੋਣ ਦੌਰਾਨ ਏਵੀ ਲੂਇਸ ਨੇ ਪਹਿਲੇ ਹੀ ਬੈਲਟ ਵਿੱਚ ਲਗਭਗ 56% ਵੋਟਾਂ ਹਾਸਲ ਕਰਦਿਆਂ ਸਪੱਸ਼ਟ ਜਿੱਤ ਦਰਜ ਕੀਤੀ। ਇਸ ਦੌੜ ਵਿੱਚ ਉਨ੍ਹਾਂ ਦਾ ਮੁੱਖ ਮੁਕਾਬਲਾ Heather McPherson ਸਮੇਤ ਹੋਰ ਉਮੀਦਵਾਰਾਂ ਨਾਲ ਸੀ।

ਇਹ ਚੋਣ ਉਸ ਸਮੇਂ ਹੋਈ ਜਦੋਂ ਪਾਰਟੀ 2025 ਦੀ ਫੈਡਰਲ ਚੋਣ ਵਿੱਚ ਭਾਰੀ ਹਾਰ ਤੋਂ ਬਾਅਦ ਸੰਘਰਸ਼ ਕਰ ਰਹੀ ਸੀ ਅਤੇ ਸਾਬਕਾ ਆਗੂ Jagmeet Singh ਨੇ ਅਸਤੀਫ਼ਾ ਦੇ ਦਿੱਤਾ ਸੀ।Avi Lewis NDP Leader-

ਏਵੀ ਲੂਇਸ, ਜੋ ਕਿ ਇੱਕ ਫਿਲਮਮੇਕਰ ਅਤੇ ਸਮਾਜਿਕ ਕਾਰਕੁਨ ਵਜੋਂ ਜਾਣੇ ਜਾਂਦੇ ਹਨ, ਹੁਣ ਪਾਰਟੀ ਨੂੰ ਦੁਬਾਰਾ ਮਜ਼ਬੂਤ ਬਣਾਉਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਗੇ। ਮੌਜੂਦਾ ਸਮੇਂ ਵਿੱਚ ਐਨਡੀਪੀ ਦੀ ਸੰਸਦ ਵਿੱਚ ਨੁਮਾਇੰਦਗੀ ਕਾਫੀ ਘੱਟ ਹੋ ਚੁੱਕੀ ਹੈ ਅਤੇ ਪਾਰਟੀ ਨੂੰ ਸੰਸਦੀ ਮਾਨਤਾ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।

ਨਵੇਂ ਨੇਤਾ ਵਜੋਂ ਏਵੀ ਲੂਇਸ ਦਾ ਮੁੱਖ ਟੀਚਾ ਪਾਰਟੀ ਨੂੰ ਮੁੜ ਕੈਨੇਡਾ ਦੀ ਮੁੱਖ ਧਾਰਾ ਰਾਜਨੀਤੀ ਵਿੱਚ ਲਿਆਉਣਾ ਅਤੇ ਵੋਟਰਾਂ ਦਾ ਭਰੋਸਾ ਦੁਬਾਰਾ ਜਿੱਤਣਾ ਹੋਵੇਗਾ।

ਵਿਸ਼ਲੇਸ਼ਕ ਮੰਨਦੇ ਹਨ ਕਿ Avi Lewis NDP Leader ਬਣਨ ਨਾਲ ਪਾਰਟੀ ਵਿੱਚ ਨਵੀਂ ਊਰਜਾ ਆ ਸਕਦੀ ਹੈ, ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਉਹ ਐਨਡੀਪੀ ਨੂੰ ਮੁੜ ਮਜ਼ਬੂਤ ਸਥਿਤੀ ਵਿੱਚ ਲਿਆ ਸਕਣਗੇ ਜਾਂ ਨਹੀਂ।