Alberta ਵਿੱਚ Avian Flu ਨਾਲ ਸੰਕ੍ਰਮਿਤ ਕੁੱਤੇ ਦੀ ਮੌਤ !
Alberta ਵਿੱਚ Avian Flu ਕਾਰਨ ਕੁੱਤੇ ਦੀ ਮੌਤ ਦੀ ਪੁਸ਼ਟੀ !
Alberta ਦੀ ਇੱਕ ਪਸ਼ੂ-ਕਲਿਆਣ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ Avian Flu ਨਾਲ ਸੰਕ੍ਰਮਿਤ ਇੱਕ ਕੁੱਤਾ ਮਰ ਗਿਆ ਹੈ। ਇਹ Canada ਵਿੱਚ ਕੁੱਤਿਆਂ ਵਿੱਚ bird flu ਨਾਲ ਜੁੜੀ ਦੂਜੀ ਪੁਸ਼ਟੀਸ਼ੁਦਾ ਮੌਤ ਮੰਨੀ ਜਾ ਰਹੀ ਹੈ।
Alberta Society for the Prevention of Cruelty to Animals ਨੇ ਸ਼ਨੀਵਾਰ ਨੂੰ ਜਾਰੀ ਕੀਤੀ ਇੱਕ social media post ਵਿੱਚ ਦੱਸਿਆ ਕਿ ਕੁੱਤੇ ਵਿੱਚ Avian Flu (highly pathogenic avian influenza) ਦੀ ਪੁਸ਼ਟੀ ਹੋਈ ਸੀ, ਪਰ ਮੌਤ ਸਬੰਧੀ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ।
Canadian Food Inspection Agency ਦੀ ਵੈੱਬਸਾਈਟ ਮੁਤਾਬਕ, 2023 ਵਿੱਚ Ontario ਦੇ Oshawa ਸ਼ਹਿਰ ਵਿੱਚ ਇੱਕ ਕੁੱਤਾ ਜੰਗਲੀ ਹੰਸ ਨੂੰ ਚੱਬਣ ਤੋਂ ਬਾਅਦ Avian Flu ਨਾਲ ਸੰਕ੍ਰਮਿਤ ਹੋਇਆ ਸੀ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ।
Alberta SPCA ਨੇ ਚੇਤਾਵਨੀ ਦਿੱਤੀ ਹੈ ਕਿ ਘਰੇਲੂ ਪਸ਼ੂ, ਖ਼ਾਸ ਕਰਕੇ pets, ਸੰਕ੍ਰਮਿਤ ਜੰਗਲੀ ਪੰਛੀਆਂ ਨਾਲ ਸੰਪਰਕ ਜਾਂ ਉਨ੍ਹਾਂ ਨੂੰ ਖਾਣ ਨਾਲ Avian Flu ਦਾ ਸ਼ਿਕਾਰ ਹੋ ਸਕਦੇ ਹਨ। ਏਜੰਸੀ ਨੇ pet owners ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਪੰਛੀਆਂ ਅਤੇ ਮਰੇ ਹੋਏ ਪੰਛੀਆਂ ਤੋਂ ਦੂਰ ਰੱਖਣ।
ਏਜੰਸੀ ਨੇ ਇਹ ਵੀ ਦੱਸਿਆ ਕਿ ਬਿਲੀਆਂ Avian Flu ਲਈ ਖ਼ਾਸ ਤੌਰ ‘ਤੇ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ, ਇਸ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ।