Canada India partnership: ਕਾਰਨੀ ਦਾ ਭਾਰਤ ਦੌਰਾ |
ਭਾਰਤ ਦੀ ਸਰਕਾਰੀ ਫੇਰੀ ‘ਤੇ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ Canada India partnership ਨੂੰ ਨਵੇਂ ਪੱਧਰ ‘ਤੇ ਲਿਜਾਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਓਪਾਰ, ਨਿਵੇਸ਼ ਅਤੇ ਸੁਰੱਖਿਆ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਸਹਿਯੋਗ ਲਈ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ।
ਮੁੰਬਈ ਦੇ ਤਾਜ ਹੋਟਲ ਵਿੱਚ ਹੋਏ “Canada-India Growth and Investment Forum” ਦੌਰਾਨ ਕਾਰਨੀ ਨੇ ਕਿਹਾ ਕਿ ਕੈਨੇਡਾ ਭਾਰਤ ਨਾਲ਼ ਦੋਸਤਾਨਾ ਅਤੇ ਭਰੋਸੇਯੋਗ ਮਾਹੌਲ ਵਿੱਚ ਅੱਗੇ ਵਧਣ ਲਈ ਤਿਆਰ ਹੈ।
ਯੂਨੀਵਰਸਿਟੀਆਂ ਤੇ ਹੁਨਰ ਵਿਕਾਸ ‘ਤੇ ਜ਼ੋਰ
ਇਸ ਸਮਾਗਮ ਵਿੱਚ ਕੈਨੇਡਾ ਅਤੇ ਭਾਰਤ ਦੀਆਂ ਅੱਧੀ ਦਰਜਣ ਤੋਂ ਵੱਧ ਯੂਨੀਵਰਸਿਟੀਆਂ ਦੇ ਮੁਖੀ ਹਾਜ਼ਰ ਸਨ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ, ਭਾਰਤ ਦੇ ਸਕਿੱਲ ਡਿਵੈਲਪਮੈਂਟ ਰਾਜ ਮੰਤਰੀ ਜਯੰਤ ਚੌਧਰੀ, ਭਾਰਤ ਦੇ ਕੈਨੇਡਾ ਵਿੱਚ ਰਾਜਦੂਤ ਦਿਨੇਸ਼ ਪਟਨਾਇਕ, ਸਸਕਾਚਵਾਨ ਦੇ ਮੁੱਖ ਮੰਤਰੀ ਸਕਾਟ ਮੋਅ ਅਤੇ ਨਿਊ ਬਰੰਸਵਿਕ ਦੀ ਮੁੱਖ ਮੰਤਰੀ ਸੂਜਨ ਹੋਲਟ ਵੀ ਮੌਜੂਦ ਸਨ।
ਕਾਰਨੀ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਪ੍ਰਦਰਸ਼ਨੀ ਦਾ ਦੌਰਾ ਕਰਦਿਆਂ ਕਿਹਾ ਕਿ “ਹੁਨਰ ਹੀ ਤਰੱਕੀ ਦਾ ਇੰਜਣ ਹੈ।” ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾਉਣਾ ਦੋਵਾਂ ਦੇਸ਼ਾਂ ਲਈ ਲਾਭਦਾਇਕ ਰਹੇਗਾ।
ਟੈਲੈਂਟ ਅਤੇ ਇਨੋਵੇਸ਼ਨ ਸਟਰੈਟਜੀ
ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ “Canada-India Talent and Innovation Strategy” ਤਹਿਤ ਦੋਵਾਂ ਦੇਸ਼ਾਂ ਦੀਆਂ ਦਰਜਣ ਤੋਂ ਵੱਧ ਯੂਨੀਵਰਸਿਟੀਆਂ ਵਿਚਕਾਰ ਭਾਈਵਾਲੀ ਦਾ ਐਲਾਨ ਕੀਤਾ। ਇਹ ਕਦਮ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।
Canada India partnership: ਸੁਰੱਖਿਆ ਤੇ ਵਿਦੇਸ਼ੀ ਦਖਲ ਦੇ ਮਸਲੇ
ਪੱਤਰਕਾਰਾਂ ਵੱਲੋਂ ਕੈਨੇਡਾ ਵਿੱਚ ਵਿਦੇਸ਼ੀ ਦਖਲ ਅਤੇ ਹਿੰਸਕ ਘਟਨਾਵਾਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਮੰਤਰੀ ਆਨੰਦ ਨੇ ਕਿਹਾ ਕਿ ਮਤਭੇਦਾਂ ਦੇ ਬਾਵਜੂਦ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ।
ਉਨ੍ਹਾਂ ਕਿਹਾ:
“ਦਰਵਾਜ਼ੇ ਬੰਦ ਕਰਕੇ ਸਬੰਧ ਤੋੜਨਾ ਕੂਟਨੀਤੀ ਨਹੀਂ ਹੈ।”
ਉਨ੍ਹਾਂ ਦੱਸਿਆ ਕਿ ਭਾਰਤ ਉੱਪਰ ਲੱਗੇ ਦੋਸ਼ਾਂ ਦੇ ਮੱਦੇਨਜ਼ਰ ਕੂਟਨੀਤਕਾਂ ਨੂੰ ਬਾਹਰ ਕੱਢਿਆ ਗਿਆ ਸੀ ਅਤੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਰੁੱਪ ਘੋਸ਼ਿਤ ਕੀਤਾ ਗਿਆ।
ਹਾਲਾਂਕਿ ਉਨ੍ਹਾਂ ਨੇ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਭਾਰਤੀ ਅਧਿਕਾਰੀ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਸਨ ਜਾਂ ਨਹੀਂ।
ਸਿੱਖ ਭਾਈਚਾਰੇ ਦੀ ਚਿੰਤਾ
ਅਨੀਤਾ ਆਨੰਦ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ਼ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਕਾਨੂੰਨ ਦੇ ਰਾਜ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਦੇਸ਼ ਅੰਦਰ ਮਨਮਰਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Canada India partnership: ਨਵੇਂ ਸਿਰੇ ਤੋਂ ਸ਼ੁਰੂਆਤ
2024 ਵਿੱਚ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਟੁੱਟਣ ਤੋਂ ਬਾਅਦ ਹੁਣ ਗੱਲਬਾਤ ਦੀ ਮੇਜ਼ ‘ਤੇ ਵਾਪਸੀ ਹੋਈ ਹੈ।
ਕਾਰਨੀ ਨੇ ਕਿਹਾ ਕਿ Canada India partnership ਨੂੰ ਖੇਤੀਬਾੜੀ, ਤਕਨੀਕ, ਖਣਿੱਜ ਪਦਾਰਥਾਂ ਅਤੇ ਨਿਵੇਸ਼ ਦੇ ਖੇਤਰ ਵਿੱਚ ਮਜ਼ਬੂਤ ਕੀਤਾ ਜਾਵੇਗਾ।
ਲੱਧ ਪੂਰਬ ਦੀ ਸਥਿਤੀ ‘ਤੇ ਰੁਖ
ਅਨੀਤਾ ਆਨੰਦ ਨੇ ਅਮਰੀਕਾ-ਇਰਾਨ ਤਣਾਅ ਅਤੇ ਲੱਧ ਪੂਰਬ ਦੀ ਸਥਿਤੀ ਬਾਰੇ ਕਿਹਾ ਕਿ ਕੈਨੇਡਾ ਸੰਘਰਸ਼ ਦਾ ਹੱਲ ਗੱਲਬਾਤ ਰਾਹੀਂ ਹੀ ਚਾਹੁੰਦਾ ਹੈ।
ਕੈਨੇਡਾ ਨੇ ਇਜ਼ਰਾਈਲ ਤੋਂ ਗੈਰ-ਜ਼ਰੂਰੀ ਸਟਾਫ ਵਾਪਸ ਬੁਲਾ ਲਿਆ ਹੈ ਅਤੇ ਇਰਾਨ ਅਤੇ ਫਲਸਤੀਨ ਵਿੱਚ ਮੌਜੂਦ ਕੈਨੇਡੀਅਨਾਂ ਨੂੰ ਤੁਰੰਤ ਰਵਾਨਾ ਹੋਣ ਦੀ ਸਲਾਹ ਦਿੱਤੀ ਹੈ।
ਪ੍ਰਧਾਨ ਮੰਤਰੀ ਕਾਰਨੀ ਅੱਜ ਮੁੰਬਈ ਤੋਂ ਦਿੱਲੀ ਪਹੁੰਚਣਗੇ ਅਤੇ ਉਨ੍ਹਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ਼ ਵਿਸਥਾਰਤ ਮੁਲਾਕਾਤ ਉਨ੍ਹਾਂ ਦੇ ਅਗਲੇ ਦਿਨ ਦੇ ਏਜੰਡੇ ‘ਤੇ ਹੈ।
ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ Canada India partnership ਦੇ ਨਵੇਂ ਅਧਿਆਇ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।