GTA News Media

Top Info Bar
22.1°C Toronto Loading date...
Canada

2026 ਵਿੰਟਰ ਓਲੰਪਿਕਸ ਦੀ ਸ਼ੁਰੂਆਤ, ਕੈਨੇਡਾ ਨੇ ਜਿੱਤਿਆ ਪਹਿਲਾ ਮੈਡਲ – ਜਾਣੋ ਹੁਣ ਤੱਕ ਦੀ ਸਥਿਤੀ |

2026 ਵਿੰਟਰ ਓਲੰਪਿਕਸ ਦੀ ਸ਼ੁਰੂਆਤ, ਕੈਨੇਡਾ ਨੇ ਜਿੱਤਿਆ ਪਹਿਲਾ ਮੈਡਲ – ਜਾਣੋ ਹੁਣ ਤੱਕ ਦੀ ਸਥਿਤੀ |
Share this post via:

2026 ਵਿੰਟਰ ਓਲੰਪਿਕਸ: Canada Medals ਦੀ ਸ਼ੁਰੂਆਤ ਕਾਂਸੀ ਨਾਲ |

2026 ਵਿੰਟਰ ਓਲੰਪਿਕਸ ਮਿਲਾਨ–ਕੋਰਟੀਨਾ ਵਿੱਚ ਕੈਨੇਡਾ ਨੇ ਆਪਣੀ ਮੈਡਲ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਵਾਰ Canada Medals ਦੀ ਸ਼ੁਰੂਆਤ ਮਹਿਲਾ ਸਪੀਡ ਸਕੇਟਿੰਗ ਤੋਂ ਹੋਈ ਹੈ।

ਕੈਨੇਡਾ ਦੀ ਤਜਰਬੇਕਾਰ ਸਪੀਡ ਸਕੇਟਰ Valérie Maltais ਨੇ ਮਹਿਲਾ 3000 ਮੀਟਰ ਸਪੀਡ ਸਕੇਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ Canada-Medals ਖਾਤਾ ਖੋਲ੍ਹਿਆ। ਉਨ੍ਹਾਂ ਨੇ ਇਹ ਦੌੜ 3:56.93 ਸਮੇਂ ਵਿੱਚ ਪੂਰੀ ਕੀਤੀ।

ਇਸ ਇਵੈਂਟ ਵਿੱਚ ਇਟਲੀ ਦੀ Francesca Lollobrigida ਨੇ ਸੋਨਾ ਅਤੇ ਨਾਰਵੇ ਦੀ Ragne Wiklund ਨੇ ਚਾਂਦੀ ਦਾ ਤਗਮਾ ਜਿੱਤਿਆ। Valérie Maltais ਲਈ ਇਹ ਉਨ੍ਹਾਂ ਦੇ ਓਲੰਪਿਕ ਕਰੀਅਰ ਦਾ ਤੀਜਾ ਮੈਡਲ ਹੈ।

2026 ਵਿੰਟਰ ਓਲੰਪਿਕਸ ਵਿੱਚ ਕੁੱਲ 16 ਖੇਡਾਂ ਅਤੇ 116 ਮੈਡਲ ਇਵੈਂਟ ਹਨ। ਕੈਨੇਡਾ ਦੇ ਖਿਡਾਰੀਆਂ ਕੋਲ 22 ਫਰਵਰੀ ਤੱਕ ਹੋਰ Canada Medals ਜੋੜਨ ਦਾ ਮੌਕਾ ਹੈ।

ਪਿਛਲੇ ਵਿੰਟਰ ਓਲੰਪਿਕਸ (ਬੀਜਿੰਗ 2022) ਵਿੱਚ ਕੈਨੇਡਾ ਨੇ 26 ਮੈਡਲ ਜਿੱਤੇ ਸਨ। ਹੁਣ ਦੇਖਣਾ ਇਹ ਹੈ ਕਿ ਕੀ 2026 ਵਿੱਚ Canada-Medals ਦਾ ਇਹ ਅੰਕੜਾ ਹੋਰ ਉੱਚਾ ਜਾਵੇਗਾ।