ਕੈਨੇਡਾ–ਭਾਰਤ ਦਰਮਿਆਨ ਬ੍ਰੇਕਥਰੂ: comprehensive trade deal ਮੁੜ ਜਾਰੀ !
Carney–Modi ਨੇ comprehensive trade deal ਗੱਲਬਾਤਾਂ ਨੂੰ ਮੁੜ ਕੀਤਾ ਜਾਰੀ !
ਕੈਨੇਡਾ ਅਤੇ ਭਾਰਤ ਨੇ 15 ਸਾਲ ਪਹਿਲਾਂ ਸ਼ੁਰੂ ਕੀਤੀਆਂ ਗੱਲਬਾਤਾਂ ਨੂੰ ਦੁਬਾਰਾ ਜਾਰੀ ਕਰਦਿਆਂ ਇੱਕ comprehensive trade deal ਵੱਲ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ।
ਦੋਵੇਂ ਪ੍ਰਧਾਨ ਮੰਤਰੀਆਂ — ਮਾਰਕ ਕਾਰਨੀ ਅਤੇ ਨਰਿੰਦਰ ਮੋਦੀ — ਵੱਲੋਂ ਜਾਰੀ ਕੀਤੇ ਬਿਆਨਾਂ ਅਨੁਸਾਰ, ਦੋਵੇਂ ਨੇ ਇੱਕ “ambitious” Comprehensive Economic Partnership Agreement (CEPA) ‘ਤੇ ਮੁੜ ਗੱਲਬਾਤ ਸ਼ੁਰੂ ਕਰਨ ‘ਤੇ ਸਹਿਮਤੀ ਜਤਾਈ ਹੈ। ਇਹ CEPA ਦੋਨਾਂ ਦੇਸ਼ਾਂ ਲਈ ਇੱਕ ਵੱਡੀ comprehensive trade deal ਬਣ ਸਕਦੀ ਹੈ।
ਮੋਦੀ ਨੇ ਕਾਰਨੀ ਨੂੰ ਭਾਰਤ ਦੌਰੇ ਦਾ ਨਿਮੰਤਰਣ ਵੀ ਦਿੱਤਾ, ਜਿਸਨੂੰ ਕਾਰਨੀ ਨੇ 2026 ਦੀ ਸ਼ੁਰੂਆਤ ਲਈ ਸਵੀਕਾਰ ਕਰ ਲਿਆ ਹੈ।
G20 ਸਮਿੱਟ ਦੌਰਾਨ ਕਾਰਨੀ ਨੇ ਕਿਹਾ ਕਿ ਇੱਕ ਮਜ਼ਬੂਤ comprehensive trade deal ਨਾਲ ਦੋਵੇਂ ਦੇਸ਼ਾਂ ਵਿਚ ਵਪਾਰ ਕਾਫ਼ੀ ਵਧ ਸਕਦਾ ਹੈ। ਬਿਆਨ ਅਨੁਸਾਰ, ਇਸ ਸਮਝੌਤੇ ਦਾ ਮਕਸਦ 2030 ਤੱਕ ਦੋ ਤਰਫ਼ਾ ਵਪਾਰ ਨੂੰ $70 ਬਿਲੀਅਨ ਤੱਕ ਦੋਗੁਣਾ ਕਰਣਾ ਹੈ।
ਕਾਰਨੀ ਦੇ ਦਫ਼ਤਰ ਨੇ ਦੱਸਿਆ ਕਿ CEPA ਵਿਚ ਸਮਾਨ, ਸੇਵਾਵਾਂ, ਨਿਵੇਸ਼, ਖੇਤੀਬਾੜੀ, ਡਿਜ਼ਿਟਲ ਟਰੇਡ, ਲੇਬਰ ਮੋਬਿਲਟੀ ਅਤੇ sustainable development ਜਿਹੇ ਖੇਤਰ ਸ਼ਾਮਲ ਹੋਣਗੇ — ਇਹ ਸਭ ਇੱਕ ਮਜ਼ਬੂਤ comprehensive trade deal ਦਾ ਹਿੱਸਾ ਬਣਣਗੇ।
ਦੋਵੇਂ ਦੇਸ਼ਾਂ ਨੇ 2010 ਵਿਚ ਗੱਲਬਾਤ ਸ਼ੁਰੂ ਕੀਤੀ ਸੀ ਪਰ 2023 ਤੱਕ ਇਸਨੂੰ ਕੁਝ ਚੁਣਿੰਦਿਆਂ ਉਦਯੋਗਾਂ ਤੱਕ ਸੀਮਿਤ ਕਰ ਦਿੱਤਾ ਗਿਆ ਸੀ।
ਇਸ ਵਿਚਕਾਰ, ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਦੇ ਮੁਖੀ ਨੇ ਭਾਰਤ ਨੂੰ ਉਹਨਾਂ ਚਾਰ ਦੇਸ਼ਾਂ ਵਿਚ ਸ਼ਾਮਲ ਕੀਤਾ ਸੀ ਜੋ ਜਾਸੂਸੀ ਅਤੇ ਦਬਾਅ ਤਕਨੀਕਾਂ ਵਿਚ ਲੱਗੇ ਹੋਏ ਹਨ। ਇਸ ਬਾਰੇ ਪੁੱਛੇ ਜਾਣ ‘ਤੇ ਕਾਰਨੀ ਨੇ ਕਿਹਾ ਕਿ ਉਹ “ਥ੍ਰੈਟ ਲੈਂਡਸਕੇਪ” ਤੋਂ ਜਾਣੂ ਹਨ ਅਤੇ ਕੈਨੇਡਾ ਹਰ ਪੱਖ ਤੋਂ “ਵਿਜੀਲੈਂਟ” ਹੈ।
ਪਰ ਉਹਨਾਂ ਨੇ ਭਾਰਤ ਨੂੰ ਇੱਕ ਵਿਸ਼ਵਾਸਯੋਗ ਵਪਾਰ ਭਾਈਦਾਰ ਵੀ ਦੱਸਿਆ।
ਕਾਰਨੀ ਨੇ ਕਿਹਾ, “ਕੈਨੇਡਾ ਦਾ ਭਾਰਤ ਨਾਲ ਕਾਫ਼ੀ ਮਜ਼ਬੂਤ ਵਪਾਰਿਕ ਰਿਸ਼ਤਾ ਹੈ। ਅਸੀਂ ਭਾਰਤ ਵਿਚ ਵੱਡੇ ਵਿਦੇਸ਼ੀ ਨਿਵੇਸ਼ਕਾਂ ਵਿਚੋਂ ਇੱਕ ਹਾਂ।” ਉਹਨਾਂ ਨੇ ਜੋੜਿਆ ਕਿ ਇੱਕ comprehensive trade deal ਦੋਨਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਨਿਯਮਾਂ ਅਤੇ ਸੁਰੱਖਿਆ ਦੇ ਨਾਲ ਇੱਕ ਮਜ਼ਬੂਤ ਢਾਂਚਾ ਪ੍ਰਦਾਨ ਕਰੇਗੀ।
ਉਹਨਾਂ ਦੇ ਇਹ ਬਿਆਨ ਅਮਰੀਕਾ ਬਾਰੇ ਦਿੱਤੇ ਬਿਆਨਾਂ ਤੋਂ ਬਿਲਕੁਲ ਵੱਖ ਹਨ, ਜਿਥੇ ਉਹ ਕਹਿ ਚੁੱਕੇ ਹਨ ਕਿ ਅਮਰੀਕਾ ਹੁਣ “reliable” ਟਰੇਡ ਪਾਰਟਨਰ ਨਹੀਂ ਰਿਹਾ।
G20 ਦੌਰਾਨ ਕੈਨੇਡਾ, ਭਾਰਤ ਅਤੇ ਆਸਟ੍ਰੇਲੀਆ ਨੇ ਤਿੰਨ-ਦੇਸ਼ੀ technology ਅਤੇ innovation partnership ਦਾ ਐਲਾਨ ਵੀ ਕੀਤਾ, ਜੋ critical minerals, clean energy ਅਤੇ artificial intelligence ਵਿਚ ਸਹਿਯੋਗ ਵਧਾਉਣ ‘ਤੇ ਤਿਆਰ ਕੀਤੀ ਜਾ ਰਹੀ ਹੈ।
ਮੋਦੀ ਦੇ ਦਫ਼ਤਰ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਨੇ civil nuclear cooperation ਨੂੰ ਵੀ ਦੁਹਰਾਇਆ ਹੈ ਅਤੇ ਲੰਬੇ ਸਮੇਂ ਦੇ uranium supply agreements ‘ਤੇ ਗੱਲਬਾਤ ਜਾਰੀ ਹੈ।
ਕਾਰਨੀ ਦੇ ਦਫ਼ਤਰ ਨੇ ਕਿਹਾ ਕਿ ਕੈਨੇਡਾ ਭਾਰਤ ਵਿਚ ਕੂਟਨੀਤਿਕ ਸਟਾਫ਼ ਵਧਾਵੇਗਾ ਤਾਂ ਜੋ people-to-people ਕਨੈਕਸ਼ਨ ਮਜ਼ਬੂਤ ਬਣ ਸਕਣ।
ਦੋਵੇਂ ਨੇ ਨੇਤਾਂ ਨੇ ਇਹ ਵੀ ਮਨਜ਼ੂਰ ਕੀਤਾ ਕਿ ਮੰਤਰੀਆਂ ਅਤੇ ਬਿਜ਼ਨਸ ਨੇਤਿਆਂ ਦੀਆਂ high-level visits ਨਿਯਮਿਤ ਤੌਰ ‘ਤੇ ਹੋਣਗੀਆਂ।