GTA News Media

Top Info Bar
22.1°C Toronto Loading date...
Canada Featured

CTA ਕੋਲ ਹਵਾਈ ਯਾਤਰੀਆਂ ਦੀਆਂ 10,000 ਸ਼ਿਕਾਇਤਾਂ ਹੋਈਆਂ ਦਰਜ, ਸ਼ਿਕਾਇਤਾਂ ਦੇ ਨਿਪਟਾਰੇ ਲਈ ਸਰਕਾਰ ਨੇ ਐਲਾਨੀ 75.9 ਮਿਲੀਅਨ ਦੀ ਫ਼ੰਡਿੰਗ

CTA ਕੋਲ ਹਵਾਈ ਯਾਤਰੀਆਂ ਦੀਆਂ 10,000 ਸ਼ਿਕਾਇਤਾਂ ਹੋਈਆਂ ਦਰਜ, ਸ਼ਿਕਾਇਤਾਂ ਦੇ ਨਿਪਟਾਰੇ ਲਈ ਸਰਕਾਰ ਨੇ ਐਲਾਨੀ 75.9 ਮਿਲੀਅਨ ਦੀ ਫ਼ੰਡਿੰਗ
Share this post via:

ਲਿਬਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਵਾਈ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਬੈਕਲੌਗ ਦੇ ਨਿਪਟਾਰੇ ਲਈ ਸਰਕਾਰ ਅਗਲੇ ਤਿੰਨ ਸਾਲਾਂ ਲਈ 75.9 ਮਿਲੀਅਨ ਡਾਲਰ ਦੀ ਵਾਧੂ ਫ਼ੰਡਿੰਗ ਪ੍ਰਦਾਨ ਕਰੇਗੀ। ਕੈਨੇਡੀਅਨ ਟ੍ਰਾਂਸਪੋਰਟ ਅਥੌਰਟੀ ਨੇ ਨਵੰਬਰ ਵਿਚ ਇੱਕ ਪਾਰਲੀਮੈਂਂਟਰੀ ਕਮੇਟੀ ਨੂੰ ਦੱਸਿਆ ਸੀ ਕਿ ਉਹਨਾਂ ਕੋਲ ਫ਼ਲਾਈਟਾਂ ਵਿਚ ਦੇਰੀ ਹੋਣ, ਫ਼ਲਾਈਟਾਂ ਰੱਦ ਹੋਣ, ਸਮਾਨ ਗੁੰਮ ਹੋਣ ਅਤੇ ਹਵਾਈ ਯਾਤਰਾ ਨਾਲ ਸਬੰਧਤ ਹੋਰ ਦਿੱਕਤਾਂ ਬਾਬਤ 30,000 ਤੋਂ ਵੱਧ ਸ਼ਿਕਾਇਤਾਂ ਜਮ੍ਹਾਂ ਹਨ। ਗ਼ੌਰਤਲਬ ਹੈ ਕਿ ਗਰਮੀਆਂ ਦੇ ਸੀਜ਼ਨ ਵਿਚ ਇਹ ਅੰਕੜਾ ਕਰੀਬ 18,000 ਸੀ।

ਲੰਘੇ ਹੌਲੀਡੇ ਸੀਜ਼ਨ ਦੇ ਘੜਮੱਸ ਤੋਂ ਬਾਅਦ, ਸੀਟੀਏ, ਜੋ ਫ਼ਲਾਈਟ ਵਿਚ ਦੇਰੀ ਜਾਂ ਰੱਦ ਹੋਣ ਦੀ ਸਥਿਤੀ ਵਿਚ ਯਾਤਰੀਆਂ ਨੂੰ ਮੁਆਵਜ਼ੇ ਦੇਣ ਸਬੰਧੀ ਨਿਯਮਾਂ ਨੂੰ ਲਾਗੂ ਕਰਨ ਵਾਲਾ ਅਦਾਰਾ ਹੈ, ਨੂੰ 10,000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ।
ਮੰਲਗਵਾਰ ਨੂੰ ਜਾਰੀ ਇੱਕ ਬਿਆਨ ਵਿਚ ਟ੍ਰਾਂਸਪੋਰਟ ਮਿਨਿਸਟਰ ਓਮਰ ਅਲਗ਼ਬਰਾ ਨੇ ਕਿਹਾ ਕਿ ਯਾਤਰੀਆਂ ਦੇ ਅਧਿਕਾਰ ਹੁੰਦੇ ਹਨ ਅਤੇ ਏਅਰਲਾਈਨਾਂ ਨੂੰ ਇਹਨਾਂ ਅਧਿਕਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਿਨਿਸਟਰ ਅਲਗ਼ਬਰਾ ਨੇ ਕਿਹਾ, ਅੱਜ ਦਾ ਐਲਾਨ ਏਜੰਸੀ ਨੂੰ ਸ਼ਿਕਾਇਤਾਂ ਨਾਲ ਨਜਿੱਠਣ ਅਤੇ ਨਿਯਮਾਂ ਦੀ ਪਾਲਣ ਨੂੰ ਯਕੀਨੀ ਬਣਾਉਣ ਲਈ ਹੋਰ ਸਰੋਤ ਦੇਣ ਵਿੱਚ ਮਦਦ ਕਰੇਗਾ।

ਇੱਕ ਬਿਆਨ ਵਿੱਚ, ਫ਼ੈਡਰਲ ਸਰਕਾਰ ਨੇ ਦੱਸਿਆ ਕਿ ਨਵੀਂ ਫ਼ੰਡਿੰਗ ਏਜੰਸੀ ਨੂੰ ਸ਼ਿਕਾਇਤਾਂ ਦੇ ਬੈਕਲੌਗ ਨਾਲ ਨਜਿੱਠਣ ਲਈ ਹੋਰ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਆਗਿਆ ਦੇਵੇਗੀ। ਫ਼ੈਡਰਲ ਸਰਕਾਰ ਨੇ ਕਿਹਾ ਕਿ ਉਹ ਏਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੁਲੇਸ਼ਨਜ਼ (APPR) ਯਾਨੀ ਹਵਾਈ ਯਾਤਰੀਆਂ ਦੇ ਅਧਿਕਾਰ ਨਿਯਮਾਂ ਵਿਚ ਸੁਧਾਰ ਲਿਆਉਣ ਲਈ ਵੀ ਕੰਮ ਕਰ ਰਹੀ ਹੈ ਜਿਨ੍ਹਾਂ ਤਹਿਤ ਹਵਾਈ ਯਾਤਰੀਆਂ ਦੇ ਅਧਿਕਾਰਾਂ ਨੂੰ ਵਧੇਰੇ ਸੁਰੱਖਿਅਤ ਕੀਤਾ ਜਾਵੇਗਾ।