GTA News Media

Top Info Bar
22.1°C Toronto Loading date...
Canada

ਐਡਮੰਟਨ ER ਵਿੱਚ 8 ਘੰਟੇ ਉਡੀਕ ਬਾਅਦ ਭਾਰਤੀ ਮੂਲ ਦੇ ਪਿਤਾ ਦੀ ਮੌਤ !

ਐਡਮੰਟਨ ER ਵਿੱਚ 8 ਘੰਟੇ ਉਡੀਕ ਬਾਅਦ ਭਾਰਤੀ ਮੂਲ ਦੇ ਪਿਤਾ ਦੀ ਮੌਤ !
Share this post via:

ER Wait ਕਾਰਨ ਐਡਮੰਟਨ ਵਿੱਚ ਭਾਰਤੀ ਮੂਲ ਪਿਤਾ ਦੀ ਮੌਤ !

ਕੈਨੇਡਾ ਦੇ ਸਿਹਤ ਪ੍ਰਣਾਲੀ ਵਿੱਚ ER Wait ਨੂੰ ਲੈ ਕੇ ਇਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਐਡਮੰਟਨ ਵਿੱਚ ਰਹਿੰਦੇ ਭਾਰਤੀ ਮੂਲ ਦੇ ਤਿੰਨ ਬੱਚਿਆਂ ਦੇ ਪਿਤਾ ਪ੍ਰਸ਼ਾਂਤ ਸ੍ਰੀਕੁਮਾਰ (44) ਦੀ ਮੌਤ ਉਸ ਸਮੇਂ ਹੋ ਗਈ, ਜਦੋਂ ਉਹ ਐਮਰਜੈਂਸੀ ਡਿਪਾਰਟਮੈਂਟ ਵਿੱਚ 8 ਘੰਟਿਆਂ ਤੋਂ ਵੱਧ ਉਡੀਕ ਕਰਦਾ ਰਿਹਾ।

ਇਹ ਘਟਨਾ 22 ਦਸੰਬਰ ਨੂੰ Grey Nuns Community Hospital ਵਿੱਚ ਵਾਪਰੀ। ਪਰਿਵਾਰ ਮੁਤਾਬਕ ਪ੍ਰਸ਼ਾਂਤ ਨੂੰ ਕੰਮ ਦੌਰਾਨ ਭਿਆਨਕ ਛਾਤੀ ਦਰਦ ਹੋਇਆ, ਜਿਸ ਤੋਂ ਬਾਅਦ ਇੱਕ ਗਾਹਕ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ triage ਤੋਂ ਬਾਅਦ ਉਨ੍ਹਾਂ ਨੂੰ waiting area ਵਿੱਚ ਬਿਠਾ ਦਿੱਤਾ ਗਿਆ।

ਪ੍ਰਸ਼ਾਂਤ ਦੇ ਪਿਤਾ ਕੁਮਾਰ ਸ੍ਰੀਕੁਮਾਰ, ਜੋ ਕੁਝ ਸਮੇਂ ਬਾਅਦ ਹਸਪਤਾਲ ਪਹੁੰਚੇ, ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਸਹਿਨੀ ਦਰਦ ਵਿੱਚ ਸੀ।
“ਉਸ ਨੇ ਮੈਨੂੰ ਕਿਹਾ, ‘ਪਾਪਾ, ਦਰਦ ਸਹਿੰਣ ਤੋਂ ਬਾਹਰ ਹੋ ਗਿਆ ਹੈ,’” ਉਨ੍ਹਾਂ Global News ਨੂੰ ਦੱਸਿਆ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਟਾਫ਼ ਨੂੰ ਕਈ ਵਾਰ ਦੱਸਿਆ ਕਿ ਦਰਦ 10 ਵਿੱਚੋਂ 15 ਦੇ ਬਰਾਬਰ ਹੈ। ਹਾਲਾਂਕਿ ECG ਕੀਤਾ ਗਿਆ, ਪਰ ਡਾਕਟਰਾਂ ਵੱਲੋਂ ਕੋਈ ਤੁਰੰਤ ਖ਼ਤਰਾ ਨਹੀਂ ਦੱਸਿਆ ਗਿਆ ਅਤੇ ਪ੍ਰਸ਼ਾਂਤ ਨੂੰ ਮੁੜ ਉਡੀਕ ਕਰਨ ਲਈ ਕਿਹਾ ਗਿਆ।

ਲੰਬੀ ਉਡੀਕ ਦੌਰਾਨ ਸਿਰਫ਼ Tylenol ਦਿੱਤੀ ਗਈ। ਪਰਿਵਾਰ ਨੇ ਧਿਆਨ ਦਿੱਤਾ ਕਿ ਬਲੱਡ ਪ੍ਰੈਸ਼ਰ ਲਗਾਤਾਰ ਵਧਦਾ ਜਾ ਰਿਹਾ ਸੀ।
“ਨੰਬਰ ਬਹੁਤ ਖ਼ਤਰਨਾਕ ਲੱਗ ਰਹੇ ਸਨ,” ਪਿਤਾ ਨੇ ਕਿਹਾ।

ER Wait ਕਾਰਨ ਐਡਮੰਟਨ ਵਿੱਚ ਭਾਰਤੀ ਮੂਲ ਪਿਤਾ ਦੀ ਮੌਤ !

ਆਖ਼ਰਕਾਰ, 8 ਘੰਟਿਆਂ ਤੋਂ ਵੱਧ ਸਮੇਂ ਬਾਅਦ, ਪ੍ਰਸ਼ਾਂਤ ਨੂੰ treatment area ਵਿੱਚ ਲਿਜਾਇਆ ਗਿਆ।
“ਉਹ ਸਿਰਫ਼ 10 ਸਕਿੰਟ ਬੈਠਿਆ, ਮੈਨੂੰ ਵੇਖਿਆ, ਛਾਤੀ ਫੜੀ ਅਤੇ ਢਹਿ ਪਿਆ,” ਉਸ ਦੇ ਪਿਤਾ ਨੇ ਦੱਸਿਆ।

ਨਰਸਾਂ ਵੱਲੋਂ ਤੁਰੰਤ CPR ਅਤੇ resuscitation ਦੀ ਕੋਸ਼ਿਸ਼ ਕੀਤੀ ਗਈ, ਪਰ ਪ੍ਰਸ਼ਾਂਤ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਆਪਣੇ ਪਿੱਛੇ ਪਤਨੀ ਅਤੇ 3, 10 ਅਤੇ 14 ਸਾਲਾਂ ਦੇ ਤਿੰਨ ਬੱਚੇ ਛੱਡ ਗਿਆ।

ਹਸਪਤਾਲ Covenant Health ਨੈੱਟਵਰਕ ਅਧੀਨ ਚੱਲਦਾ ਹੈ। Covenant Health ਨੇ Global News ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਮਾਮਲੇ ਦੀ Chief Medical Examiner ਵੱਲੋਂ ਆਧਿਕਾਰਿਕ ਜਾਂਚ ਕੀਤੀ ਜਾ ਰਹੀ ਹੈ, ਪਰ ਮਰੀਜ਼ ਦੇ ਇਲਾਜ ਬਾਰੇ ਖ਼ਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।

ਇਸ ਘਟਨਾ ਨੇ ਕੈਨੇਡਾ ਵਿੱਚ ER Wait Times, ਖ਼ਾਸ ਕਰਕੇ ਦਿਲ ਨਾਲ ਸੰਬੰਧਤ ਐਮਰਜੈਂਸੀ ਮਾਮਲਿਆਂ ਵਿੱਚ, ਗੰਭੀਰ ਸਵਾਲ ਖੜੇ ਕਰ ਦਿੱਤੇ ਹਨ—ਜਿੱਥੇ ਹਰ ਮਿੰਟ ਜ਼ਿੰਦਗੀ ਅਤੇ ਮੌਤ ਵਿਚ ਫ਼ਰਕ ਪਾ ਸਕਦਾ ਹੈ।