ਕੈਨੇਡਾ ਦੀ ਨਵੀਂ ਰਾਸ਼ਟਰੀ ਆਟੋ ਰਣਨੀਤੀ: 2035 EV ਨਿਯਮ ਖਤਮ, ਪ੍ਰੋਤਸਾਹਨ ਮੁੜ ਲਾਗੂ |
ਕੈਨੇਡਾ ਦੀ ਨਵੀਂ EV Policy: 2035 ਵਾਲਾ ਨਿਯਮ ਰੱਦ |
ਫ਼ੈਡਰਲ ਸਰਕਾਰ ਨੇ ਅੱਜ ਕੈਨੇਡਾ ਲਈ ਨਵੀਂ ਰਾਸ਼ਟਰੀ ਆਟੋਮੋਟਿਵ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਅਧੀਨ 2035 ਤੱਕ ਸਾਰੀਆਂ ਨਵੀਆਂ ਵਿਕਣ ਵਾਲੀਆਂ ਗੱਡੀਆਂ ਨੂੰ ਲਾਜ਼ਮੀ ਤੌਰ ‘ਤੇ ਇਲੈਕਟ੍ਰਿਕ ਬਣਾਉਣ ਵਾਲਾ ਨਿਯਮ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਕੈਨੇਡਾ ਦੀ EV Policy ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਸਰਕਾਰ ਹੁਣ ਉਹਨਾਂ ਗੱਲਾਂ ‘ਤੇ ਧਿਆਨ ਕੇਂਦਰਿਤ ਕਰੇਗੀ ਜੋ ਕੈਨੇਡਾ ਦੇ ਆਪਣੇ ਕੰਟਰੋਲ ਵਿੱਚ ਹਨ। ਇਸੇ ਸੋਚ ਦੇ ਨਾਲ ਆਟੋ ਉਦਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ।
ਸਰਕਾਰੀ ਰਿਲੀਜ਼ ਮੁਤਾਬਕ, ਕੈਨੇਡਾ ਵਿੱਚ ਬਣਨ ਵਾਲੀਆਂ ਗੱਡੀਆਂ ਦੇ ਉਤਪਾਦਨ ਨੂੰ ਵਧਾਵਾ ਦਿੱਤਾ ਜਾਵੇਗਾ ਅਤੇ ਦੇਸ਼ ਦੀ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਅਗੇਤੀ ਟੈਕਨੋਲੋਜੀ ਦੀ ਮਦਦ ਨਾਲ ਭਵਿੱਖ ਦੇ ਵਾਹਨ ਤਿਆਰ ਕੀਤੇ ਜਾਣਗੇ। ਇਹ ਪੂਰੀ ਯੋਜਨਾ ਨਵੀਂ EV Policy ਦੇ ਅਧੀਨ ਆਉਂਦੀ ਹੈ।
ਹਾਲਾਂਕਿ 2035 ਵਾਲਾ ਲਾਜ਼ਮੀ ਨਿਯਮ ਖਤਮ ਕਰ ਦਿੱਤਾ ਗਿਆ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ 2035 ਤੱਕ ਕਾਰ ਬਾਜ਼ਾਰ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਹਿੱਸਾ 75% ਅਤੇ 2040 ਤੱਕ 90% ਕਰਨ ਦਾ ਲਕੜੀ ਹਾਲੇ ਵੀ ਬਰਕਰਾਰ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ EV ਪ੍ਰੋਤਸਾਹਨ ਯੋਜਨਾ ਨੂੰ ਮੁੜ ਸ਼ੁਰੂ ਕਰ ਰਹੀ ਹੈ।
ਇਹ ਪ੍ਰੋਤਸਾਹਨ ਪ੍ਰੋਗਰਾਮ ਪੰਜ ਸਾਲਾਂ ਲਈ ਲਾਗੂ ਰਹੇਗਾ ਅਤੇ ਇਸ ‘ਤੇ ਕੁੱਲ $2.3 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਨਵੀਂ EV Policy ਅਧੀਨ, ਆਮ ਲੋਕਾਂ ਅਤੇ ਕਾਰੋਬਾਰਾਂ ਨੂੰ ਬੈਟਰੀ ਇਲੈਕਟ੍ਰਿਕ ਅਤੇ ਫਿਊਲ ਸੈਲ ਵਾਹਨ ਖਰੀਦਣ ‘ਤੇ $5,000 ਤੱਕ ਦੀ ਰਕਮ ਮਿਲੇਗੀ, ਜਦਕਿ ਪਲੱਗ-ਇਨ ਹਾਈਬ੍ਰਿਡ ਗੱਡੀਆਂ ਲਈ $2,500 ਤੱਕ ਦੀ ਸਹਾਇਤਾ ਦਿੱਤੀ ਜਾਵੇਗੀ।
ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ EV ਉਹਨਾਂ ਦੇਸ਼ਾਂ ਵਿੱਚ ਬਣਦੇ ਹਨ ਜਿਨ੍ਹਾਂ ਨਾਲ ਕੈਨੇਡਾ ਦਾ ਮੁਕਤ ਵਪਾਰ ਸਮਝੌਤਾ ਹੈ, ਉਹ ਵੀ ਇਸ ਪ੍ਰੋਤਸਾਹਨ ਲਈ ਯੋਗ ਹੋਣਗੇ, ਬਸ਼ਰਤੇ ਉਨ੍ਹਾਂ ਦੀ ਕੀਮਤ $50,000 ਤੱਕ ਹੋਵੇ। ਹਾਲਾਂਕਿ, ਕੈਨੇਡਾ ਵਿੱਚ ਬਣੇ EV ਅਤੇ ਪਲੱਗ-ਇਨ ਹਾਈਬ੍ਰਿਡ ਵਾਹਨਾਂ ਲਈ ਕੀਮਤ ਦੀ ਕੋਈ ਉੱਪਰਲੀ ਸੀਮਾ ਨਹੀਂ ਹੋਵੇਗੀ।
ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਕੈਨੇਡਾ ਦੀ ਆਟੋ ਇੰਡਸਟਰੀ ਅਮਰੀਕੀ ਟੈਰਿਫ਼ ਸਮੇਤ ਕਈ ਆਰਥਿਕ ਦਬਾਅਾਂ ਦਾ ਸਾਹਮਣਾ ਕਰ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਨਵੀਂ EV Policy ਨਾਲ ਉਦਯੋਗ ਨੂੰ ਸਥਿਰਤਾ ਮਿਲੇਗੀ ਅਤੇ ਦੇਸ਼ ਵਿੱਚ ਨਿਵੇਸ਼ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।