GTA News Media

Top Info Bar
22.1°C Toronto Loading date...
Canada

ਕਾਰਨੀ ਸਰਕਾਰ ਦੀ ਚੀਨ ਨਾਲ EV ਟੈਰਿਫ਼ਸ ‘ਤੇ ਗੱਲਬਾਤ, ਕੈਨੇਡਾ ਦੋ ਵਪਾਰਿਕ ਚੁਣੌਤੀ ਵਿਚ ਫਸਿਆ |

ਕਾਰਨੀ ਸਰਕਾਰ ਦੀ ਚੀਨ ਨਾਲ EV ਟੈਰਿਫ਼ਸ ‘ਤੇ ਗੱਲਬਾਤ, ਕੈਨੇਡਾ ਦੋ ਵਪਾਰਿਕ ਚੁਣੌਤੀ ਵਿਚ ਫਸਿਆ |
Share this post via:

EV tariffs: ਕੈਨੇਡਾ–ਚੀਨ ਵਿਚ ਟੈਰਿਫ਼ ਘਟਾਉਣ ਲਈ ਗੁਪਤ ਗੱਲਬਾਤ |

ਕੈਨੇਡਾ ਦੀ ਕਾਰਨੀ ਸਰਕਾਰ ਇਸ ਸਮੇਂ ਚੀਨ ਨਾਲ EV tariffs ਨੂੰ ਲੈ ਕੇ ਸਰਗਰਮ ਗੱਲਬਾਤ ਕਰ ਰਹੀ ਹੈ। ਇਹ ਗੱਲਬਾਤ ਇਸ ਉਮੀਦ ਨਾਲ ਹੋ ਰਹੀ ਹੈ ਕਿ ਚੀਨ ਵਿੱਚ ਬਣੀਆਂ ਇਲੈਕਟ੍ਰਿਕ ਗੱਡੀਆਂ ‘ਤੇ ਲੱਗੇ ਕੈਨੇਡੀਅਨ ਟੈਰਿਫ਼ ਘਟਾ ਕੇ, ਚੀਨ ਵੱਲੋਂ ਕੈਨੇਡਾ ਦੇ ਕੈਨੋਲਾ ਤੇ ਸੀਫੂਡ ਉੱਤੇ ਲਗਾਏ ਗਏ ਵਪਾਰਿਕ ਪਾਬੰਦੀਆਂ ਵਿੱਚ ਨਰਮੀ ਆ ਸਕੇ।

ਸਰਕਾਰੀ ਅਧਿਕਾਰੀਆਂ ਮੁਤਾਬਕ ਇਹ ਗੱਲਬਾਤ ਰਾਜਨੀਤਿਕ ਤੌਰ ‘ਤੇ ਬਹੁਤ ਸੰਵੇਦਨਸ਼ੀਲ ਹੈ, ਕਿਉਂਕਿ ਕੈਨੇਡਾ ਇੱਕ ਪਾਸੇ ਚੀਨ ਨਾਲ EV tariffs ‘ਤੇ ਗੱਲ ਕਰ ਰਿਹਾ ਹੈ ਅਤੇ ਦੂਜੇ ਪਾਸੇ ਅਮਰੀਕਾ ਨਾਲ ਨਾਰਥ ਅਮਰੀਕਨ ਫ੍ਰੀ ਟਰੇਡ ਐਗਰੀਮੈਂਟ ਦੀ ਨਵੀਂ ਗੱਲਬਾਤ ਵੀ ਆ ਰਹੀ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਬੀਜਿੰਗ ਦੌਰੇ ਤੋਂ ਪਹਿਲਾਂ ਸਰਕਾਰ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚ ਵਪਾਰਿਕ “ਇਰਿਟੈਂਟਸ” ਨੂੰ ਹੌਲੀ-ਹੌਲੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੱਲਬਾਤ ਉਸ ਤੋਂ ਬਾਅਦ ਤੇਜ਼ ਹੋਈ ਜਦੋਂ ਕਾਰਨੀ ਨੇ ਪਿਛਲੇ ਸਾਲ ਚੀਨ ਦੇ ਉੱਚ ਅਧਿਕਾਰੀਆਂ ਨਾਲ ਕਈ ਅੰਤਰਰਾਸ਼ਟਰੀ ਮੀਟਿੰਗਾਂ ਕੀਤੀਆਂ।

ਹਾਲਾਂਕਿ ਕੈਨੇਡਾ ਦੇ ਆਟੋਮੋਟਿਵ ਉਦਯੋਗ ਨੇ EV tariffs ਘਟਾਉਣ ‘ਤੇ ਗੰਭੀਰ ਚਿੰਤਾ ਜਤਾਈ ਹੈ। ਕੈਨੇਡੀਅਨ ਵਾਹਨ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਚੀਨੀ ਇਲੈਕਟ੍ਰਿਕ ਗੱਡੀਆਂ ਭਾਰੀ ਸਰਕਾਰੀ ਸਬਸਿਡੀ ਨਾਲ ਬਣਦੀਆਂ ਹਨ ਅਤੇ ਉਨ੍ਹਾਂ ਨਾਲ ਮੁਕਾਬਲਾ ਨਿਆਂਸੰਗਤ ਨਹੀਂ।

ਉਦਯੋਗ ਅਗੂਆਂ ਅਨੁਸਾਰ, ਜੇ EV tariffs ਹਟਾਏ ਗਏ ਤਾਂ ਇਹ ਅਮਰੀਕਾ ਵੱਲੋਂ ਨਕਾਰਾਤਮਕ ਪ੍ਰਤੀਕਿਰਿਆ ਪੈਦਾ ਕਰ ਸਕਦਾ ਹੈ, ਖਾਸ ਕਰਕੇ ਉਸ ਸਮੇਂ ਜਦੋਂ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਦੀ ਨਵੀਨੀਕਰਨ ਗੱਲਬਾਤ ਨੇੜੇ ਹੈ।

ਚੀਨ ਨੇ ਪਹਿਲਾਂ ਹੀ ਕੈਨੇਡਾ ਵੱਲੋਂ 100% EV tariffs ਅਤੇ ਸਟੀਲ-ਐਲੂਮੀਨੀਅਮ ਉੱਤੇ ਲਗੇ ਟੈਰਿਫ਼ਸ ਦੇ ਜਵਾਬ ਵਿੱਚ ਕੈਨੋਲਾ ਤੇ ਸੀਫੂਡ ਉੱਤੇ ਕਾਊਂਟਰ ਟੈਰਿਫ਼ ਲਗਾਏ ਹੋਏ ਹਨ, ਜਿਸ ਕਾਰਨ ਪ੍ਰੇਰੀ ਸੂਬਿਆਂ ਦੇ ਕਿਸਾਨਾਂ ‘ਤੇ ਵੱਡਾ ਅਸਰ ਪਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀਬਾੜੀ ਨਿਰਯਾਤਾਂ ਦੀ ਰੱਖਿਆ ਵੀ ਕਰਨਾ ਚਾਹੁੰਦੀ ਹੈ, ਪਰ ਦੇਸ਼ ਦੀ ਆਟੋਮੋਟਿਵ ਅਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਖ਼ਤਰੇ ‘ਚ ਨਹੀਂ ਪਾਉਣਾ ਚਾਹੁੰਦੀ।