GTA News Media

Top Info Bar
22.1°C Toronto Loading date...
Canada

ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਕੈਨੇਡਾ ਸਖ਼ਤ: $50 ਵਾਲਾ ਜੁਰਮਾਨਾ ਵਧਾਉਣ ਦੀ ਤਿਆਰੀ |

ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਕੈਨੇਡਾ ਸਖ਼ਤ: $50 ਵਾਲਾ ਜੁਰਮਾਨਾ ਵਧਾਉਣ ਦੀ ਤਿਆਰੀ |
Share this post via:

Foreign Interference ਖ਼ਿਲਾਫ਼ ਕੈਨੇਡਾ ਸਖ਼ਤ, $50 ਜੁਰਮਾਨਾ ਵਧੇਗਾ |

ਕੈਨੇਡਾ ਵਿੱਚ Foreign Interference ਨੂੰ ਰੋਕਣ ਲਈ ਸਰਕਾਰ ਹੁਣ ਹੋਰ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਾਸੰਗਾਰੀ ਨੇ ਵੀਰਵਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਨੂੰ ਦੱਸਿਆ ਕਿ ਵਿਦੇਸ਼ੀ ਦਖ਼ਲਅੰਦਾਜ਼ੀ ਵਿਰੁੱਧ ਨਵੇਂ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਲੱਗਣ ਵਾਲਾ ਘੱਟੋ-ਘੱਟ ਜੁਰਮਾਨਾ ਵਧਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨਵੇਂ ਪ੍ਰਸਤਾਵਿਤ ਕਾਨੂੰਨੀ ਢਾਂਚੇ ਨਾਲ ਜੁੜੇ ਨਿਯਮਾਂ ਵਿੱਚ ਤਬਦੀਲੀਆਂ ਕਰ ਰਹੀ ਹੈ, ਤਾਂ ਜੋ ਮੌਜੂਦਾ $50 ਦੇ ਘੱਟੋ-ਘੱਟ ਜੁਰਮਾਨੇ ਨੂੰ ਵਧਾਇਆ ਜਾ ਸਕੇ। ਇਹ ਕਦਮ Foreign Interference ਨੂੰ ਹਲਕੇ ਵਿੱਚ ਲੈਣ ਵਾਲਿਆਂ ਲਈ ਸਪਸ਼ਟ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।

ਅਨੰਦਾਸੰਗਾਰੀ ਨੇ ਸਪਸ਼ਟ ਕੀਤਾ ਕਿ ਹਾਲੇ ਇਹ ਤੈਅ ਨਹੀਂ ਹੋਇਆ ਕਿ ਨਵਾਂ ਘੱਟੋ-ਘੱਟ ਜੁਰਮਾਨਾ ਕਿੰਨਾ ਹੋਵੇਗਾ, ਪਰ ਇਹ ਯਕੀਨੀ ਹੈ ਕਿ ਇਹ $50 ਤੋਂ ਕਾਫ਼ੀ ਵੱਧ ਹੋਵੇਗਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ $50 ਸਿਰਫ਼ ਹੇਠਲੀ ਹੱਦ ਸੀ, ਜਦਕਿ ਕਾਨੂੰਨ ਅਧੀਨ ਉੱਪਰਲੀ ਹੱਦ $1 ਮਿਲੀਅਨ ਤੱਕ ਹੋ ਸਕਦੀ ਹੈ।

ਉਨ੍ਹਾਂ ਅਨੁਸਾਰ, ਕਿਸੇ ਵਿਅਕਤੀ ਉੱਤੇ ਲੱਗਣ ਵਾਲੇ ਜੁਰਮਾਨੇ ਦੀ ਰਕਮ ਦਾ ਫ਼ੈਸਲਾ ਨਵੇਂ ਬਣਨ ਵਾਲੇ ਫੌਰਨ ਇਨਫਲੂਐਂਸ ਟ੍ਰਾਂਸਪੇਰੈਂਸੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ ਇਹ ਵੇਖਿਆ ਜਾਵੇਗਾ ਕਿ ਨਿਯਮ ਜਾਣਬੁੱਝ ਕੇ ਤੋੜੇ ਗਏ ਸਨ ਜਾਂ ਨਹੀਂ ਅਤੇ ਕੀ ਉਸ ਵਿਅਕਤੀ ਵੱਲੋਂ ਪਹਿਲਾਂ ਵੀ Foreign Interference ਨਾਲ ਜੁੜੀ ਕੋਈ ਉਲੰਘਣਾ ਹੋ ਚੁੱਕੀ ਹੈ।

ਇਹ ਤਬਦੀਲੀਆਂ ਉਹਨਾਂ ਕਈ ਸੁਝਾਵਾਂ ਵਿੱਚੋਂ ਇੱਕ ਹਨ ਜੋ ਸਰਕਾਰ ਨੂੰ ਆਮ ਲੋਕਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਮਿਲੇ ਹਨ। ਇਸ ਦਾ ਮੁੱਖ ਉਦੇਸ਼ ਕੈਨੇਡਾ ਅਤੇ ਕੈਨੇਡੀਅਨ ਚੋਣ ਪ੍ਰਕਿਰਿਆ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਸੁਰੱਖਿਅਤ ਰੱਖਣਾ ਹੈ।

ਹਾਲਾਂਕਿ, ਆਨੰਦਾਸੰਗਾਰੀ ਨੇ ਇਸ ਗੱਲ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਰਕਾਰ ਵੱਲੋਂ ਹੋਰ ਕਿਹੜੀਆਂ ਤਬਦੀਲੀਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਇਹ ਸਾਫ਼ ਹੈ ਕਿ Foreign Interference ਵਿਰੁੱਧ ਕੈਨੇਡਾ ਦੀ ਨੀਤੀ ਹੁਣ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਹੋਣ ਜਾ ਰਹੀ ਹੈ।