ਟੋਰਾਂਟੋ ਤੋਂ ਕਿਊਬੈਕ ਲਈ High-speed rail ‘ਤੇ ਰੋਜ਼ਾਨਾ 25 ਟ੍ਰੇਨਾਂ ਚਲਾਉਣ ਦੀ ਯੋਜਨਾ |
High-speed rail ਨਾਲ ਟੋਰਾਂਟੋ–ਕਿਊਬੈਕ ਵਿਚਾਲੇ 25 ਟ੍ਰੇਨਾਂ ਰੋਜ਼ਾਨਾ |
ਕੈਨੇਡਾ ਦੇ ਭਵਿੱਖੀ High-speed rail ਪ੍ਰੋਜੈਕਟ ਹੇਠ ਟੋਰਾਂਟੋ ਤੋਂ ਕਿਊਬੈਕ ਤੱਕ ਰੋਜ਼ਾਨਾ 25 ਟ੍ਰੇਨਾਂ ਚਲਾਉਣ ਦੀ ਯੋਜਨਾ ਬਣਾਈ ਗਈ ਹੈ, ਤਾਂ ਜੋ ਯਾਤਰੀਆਂ ਨੂੰ ਕਾਰਾਂ ਅਤੇ ਹਵਾਈ ਯਾਤਰਾ ਦੀ ਥਾਂ ਤੇਜ਼, ਭਰੋਸੇਯੋਗ ਅਤੇ ਸੁਵਿਧਾਜਨਕ ਰੇਲ ਸੇਵਾ ਉਪਲਬਧ ਕਰਵਾਈ ਜਾ ਸਕੇ।
ਆਲਟੋ ਕੰਪਨੀ ਦੇ ਪ੍ਰਧਾਨ ਮਾਰਟਿਨ ਇੰਬਲੋ ਨੇ ਓਟਾਵਾ ਬੋਰਡ ਆਫ ਟ੍ਰੇਡ ਵਿੱਚ ਕਿਹਾ ਕਿ 2030 ਦੇ ਦਹਾਕੇ ਵਿੱਚ ਪਹਿਲਾ ਸੈਗਮੈਂਟ ਸ਼ੁਰੂ ਹੋਣ ‘ਤੇ ਹਰ 30 ਮਿੰਟ ਬਾਅਦ ਟ੍ਰੇਨ ਚਲਾਈ ਜਾਵੇਗੀ, ਭਾਵੇਂ ਮੌਸਮ ਕਿਹੋ ਜਿਹਾ ਵੀ ਹੋਵੇ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ VIA Rail ਟੋਰਾਂਟੋ ਅਤੇ ਓਟਾਵਾ ਵਿਚਕਾਰ ਦਿਨ ਵਿੱਚ ਸਿਰਫ਼ ਪੰਜ ਰਾਊਂਡ ਟ੍ਰਿਪਾਂ ਚਲਾਉਂਦੀ ਹੈ, ਪਰ High-speed rail ਦੀ ਸਫਲਤਾ ਲਈ ਸੇਵਾ ਨੂੰ ਤੇਜ਼, ਨਿਯਮਤ ਅਤੇ ਉੱਚ-ਗੁਣਵੱਤਾ ਵਾਲਾ ਬਣਾਉਣਾ ਲਾਜ਼ਮੀ ਹੈ।
ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਮੋਂਟਰੀਅਲ, ਲਾਵਾਲ ਅਤੇ ਓਟਾਵਾ ਸ਼ਹਿਰਾਂ ਨੂੰ ਜੋੜਿਆ ਜਾਵੇਗਾ। ਆਗੇ ਚੱਲ ਕੇ ਇਹ ਰੇਲ ਲਾਈਨ ਟੋਰਾਂਟੋ, ਪੀਟਰਬੋਰੋ, ਤ੍ਰੋਆ-ਰਿਵੀਅਰ ਅਤੇ ਕਿਊਬੈਕ ਸਿਟੀ ਤੱਕ ਵਧਾਈ ਜਾਵੇਗੀ। ਵੱਡੇ ਸ਼ਹਿਰਾਂ ਵਿਚਕਾਰ ਐਕਸਪ੍ਰੈਸ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ, ਤਾਂ ਜੋ ਲੋਕ ਹਵਾਈ ਯਾਤਰਾ ਦੀ ਥਾਂ ਰੇਲ ਨੂੰ ਤਰਜੀਹ ਦੇਣ।
ਇਲੈਕਟ੍ਰਿਕ ਟ੍ਰੇਨਾਂ 300 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਦੌੜਣਗੀਆਂ, ਜਿਸ ਨਾਲ ਟੋਰਾਂਟੋ ਤੋਂ ਓਟਾਵਾ ਦਾ ਸਫ਼ਰ ਲਗਭਗ ਦੋ ਘੰਟਿਆਂ ਅਤੇ ਟੋਰਾਂਟੋ ਤੋਂ ਮੋਂਟਰੀਅਲ ਦਾ ਸਫ਼ਰ ਤਿੰਨ ਘੰਟਿਆਂ ਵਿੱਚ ਪੂਰਾ ਹੋਵੇਗਾ।
ਅੰਦਾਜ਼ਾ ਲਗਾਇਆ ਗਿਆ ਹੈ ਕਿ 2055 ਤੱਕ High-speed rail ਰਾਹੀਂ ਲਗਭਗ 2.4 ਕਰੋੜ ਯਾਤਰਾਂ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਪ੍ਰੋਜੈਕਟ ਦੀ ਲਾਗਤ 60 ਤੋਂ 90 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ, ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਧੇਰੇ ਯਾਤਰੀਆਂ ਨਾਲ ਚਲਾਉਣ ਦੀ ਲਾਗਤ ਬਿਨਾਂ ਸਰਕਾਰੀ ਸਬਸਿਡੀ ਦੇ ਪੂਰੀ ਹੋ ਸਕੇਗੀ।
ਇਹ ਪ੍ਰੋਜੈਕਟ ਕੈਨੇਡਾ ਦੀ ਅਰਥਵਿਵਸਥਾ ਲਈ ਵੀ ਵੱਡਾ ਲਾਭ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਹਜ਼ਾਰਾਂ ਟਨ ਸਟੀਲ, ਕਨਕਰੀਟ, ਤਾਂਬਾ ਅਤੇ ਐਲੂਮੀਨੀਅਮ ਦੀ ਖਪਤ ਹੋਵੇਗੀ ਅਤੇ ਵੱਡੇ ਪੱਧਰ ‘ਤੇ ਰੋਜ਼ਗਾਰ ਸਿਰਜਿਆ ਜਾਵੇਗਾ।