GTA News Media

Top Info Bar
22.1°C Toronto Loading date...
Canada

ਟ੍ਰਾਂਜ਼ਿਟ ਸਟੇਸ਼ਨਾਂ ਨੇੜੇ ਸਸਤੇ ਘਰਾਂ ਦੀ ਸ਼ਰਤ ਰੋਕਣ ਦੀ ਤਿਆਰੀ ‘ਚ ਫੋਰਡ ਸਰਕਾਰ |

ਟ੍ਰਾਂਜ਼ਿਟ ਸਟੇਸ਼ਨਾਂ ਨੇੜੇ ਸਸਤੇ ਘਰਾਂ ਦੀ ਸ਼ਰਤ ਰੋਕਣ ਦੀ ਤਿਆਰੀ ‘ਚ ਫੋਰਡ ਸਰਕਾਰ |
Share this post via:

Inclusionary zoning ਰੋਕਣ ਦੀ ਤਿਆਰੀ, ਫੋਰਡ ਸਰਕਾਰ ਦਾ ਕਦਮ |

ਓਨਟਾਰੀਓ ਦੀ Ford government ਟ੍ਰਾਂਜ਼ਿਟ ਸਟੇਸ਼ਨਾਂ ਨੇੜੇ ਨਵੇਂ ਪ੍ਰਾਈਵੇਟ ਰਿਹਾਇਸ਼ੀ ਪ੍ਰੋਜੈਕਟਾਂ ਲਈ ਲਾਗੂ ਹੋਣ ਵਾਲੀਆਂ ਸਸਤੇ ਘਰਾਂ ਦੀਆਂ ਸ਼ਰਤਾਂ ਨੂੰ 2027 ਤੱਕ ਰੋਕਣ ਦੀ ਤਜਵੀਜ਼ ਲੈ ਕੇ ਆਈ ਹੈ। ਇਹ ਨਿਯਮ Inclusionary zoning ਦੇ ਤਹਿਤ ਲਾਗੂ ਕੀਤੇ ਗਏ ਸਨ।

Inclusionary zoning ਅਧੀਨ, ਵੱਡੇ ਟ੍ਰਾਂਜ਼ਿਟ ਸਟੇਸ਼ਨਾਂ ਨੇੜੇ ਬਣ ਰਹੀਆਂ ਨਵੀਆਂ ਇਮਾਰਤਾਂ ਵਿੱਚ ਨਿਰਧਾਰਤ ਹਿੱਸਾ affordable housing ਲਈ ਰੱਖਣਾ ਲਾਜ਼ਮੀ ਹੁੰਦਾ ਹੈ। ਟੋਰਾਂਟੋ ਵਿੱਚ ਅਗਸਤ ਤੋਂ ਇਹ ਨਿਯਮ 89 ਖੇਤਰਾਂ ਵਿੱਚ ਲਾਗੂ ਹਨ, ਜਦਕਿ Mississauga ਅਤੇ Kitchener ਵਿੱਚ ਵੀ ਆਪਣੇ ਆਪਣੇ Inclusionary zoning ਨਿਯਮ ਲਾਗੂ ਹਨ।

ਪਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਹਾਊਸਿੰਗ construction ਰੁਕੀ ਹੋਈ ਹੈ ਅਤੇ Inclusionary zoning ਵਰਗੀਆਂ ਸ਼ਰਤਾਂ ਕਾਰਨ ਕਈ ਪ੍ਰੋਜੈਕਟ delay ਜਾਂ cancel ਹੋ ਸਕਦੇ ਹਨ। Ontario Regulatory Registry ‘ਤੇ ਪੋਸਟ ਕੀਤੇ ਗਏ ਪ੍ਰਸਤਾਵ ਮੁਤਾਬਕ, stakeholders ਨੂੰ ਡਰ ਹੈ ਕਿ ਖ਼ਾਸ ਕਰਕੇ ਟੋਰਾਂਟੋ ਵਿੱਚ ਇਹ ਨਿਯਮ housing supply ‘ਤੇ ਨਕਾਰਾਤਮਕ ਅਸਰ ਪਾ ਸਕਦੇ ਹਨ।

ਟੋਰਾਂਟੋ ਦੀ ਮੇਅਰ Olivia Chow ਨੇ ਕਿਹਾ ਕਿ ਸਿਟੀ ਹਾਲ ਨੇ Queen’s Park ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੱਡੀ ਪ੍ਰਗਤੀ ਨਹੀਂ ਹੋ ਸਕੀ। ਉਨ੍ਹਾਂ ਮੰਨਿਆ ਕਿ Inclusionary zoning ਨੂੰ ਰੋਕਣ ਨਾਲ developers ਤੁਰੰਤ ਘਰ ਬਣਾਉਣ ਨਹੀਂ ਲੱਗ ਪੈਣਗੇ।

ਉੱਥੇ ਹੀ, ਓਨਟਾਰੀਓ ਦੇ Housing Minister Rob Flack ਦੇ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਇਹ ਰੋਕ ਅਸਥਾਈ ਹੈ ਅਤੇ ਇਸਦਾ ਮਕਸਦ ਪ੍ਰੋਜੈਕਟਾਂ ਨੂੰ financially viable ਬਣਾਉਣਾ ਹੈ। ਸਰਕਾਰ ਮੁਤਾਬਕ, ਇਸ ਵੇਲੇ priority ਵੱਧ ਤੋਂ ਵੱਧ ਘਰ ਬਣਾਉਣ ਦੀ ਹੈ, ਨਾ ਕਿ ਨਵੀਆਂ ਸ਼ਰਤਾਂ ਲਗਾਉਣ ਦੀ।

Housing advocate Mark Richardson ਨੇ ਕਿਹਾ ਕਿ Inclusionary zoning ਮਜ਼ਬੂਤ ਅਰਥਵਿਵਸਥਾ ਵਿੱਚ ਹੀ ਠੀਕ ਤਰ੍ਹਾਂ ਕੰਮ ਕਰ ਸਕਦੀ ਹੈ ਕਿਉਂਕਿ ਇਸਦਾ ਸਾਰਾ ਭਾਰ private developers ‘ਤੇ ਪੈਂਦਾ ਹੈ। ਉਨ੍ਹਾਂ ਨੇ ਇਹ ਵੀ ਜੋੜਿਆ ਕਿ ਜੇ ਸਰਕਾਰ developers ਨੂੰ ਛੂਟ ਦੇ ਰਹੀ ਹੈ, ਤਾਂ ਉਸਦੇ ਬਦਲੇ affordable housing ਲਈ ਖੁਦ ਮਜ਼ਬੂਤ ਵਚਨਬੱਧਤਾ ਵੀ ਦਿਖਾਉਣੀ ਚਾਹੀਦੀ ਹੈ।