GTA News Media

Top Info Bar
22.1°C Toronto Loading date...
Canada

Mark Carney ਨੇ ਸਪਸ਼ਟ ਕੀਤਾ: Canada ਕਦੇ ਵੀ Iran War ਵਿੱਚ ਸ਼ਾਮਲ ਨਹੀਂ ਹੋਵੇਗਾ |

Mark Carney ਨੇ ਸਪਸ਼ਟ ਕੀਤਾ: Canada ਕਦੇ ਵੀ Iran War ਵਿੱਚ ਸ਼ਾਮਲ ਨਹੀਂ ਹੋਵੇਗਾ |
Share this post via:

Iran War: Canada ਕਦੇ ਵੀ ਹਿੱਸਾ ਨਹੀਂ ਲਵੇਗਾ – Carney |

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਊਸ ਆਫ ਕਾਮਨਜ਼ ਵਿੱਚ ਸਪਸ਼ਟ ਕੀਤਾ ਹੈ ਕਿ ਕੈਨੇਡਾ Iran War ਵਿੱਚ ਕਿਸੇ ਵੀ ਤਰ੍ਹਾਂ ਦੀ ਸੈਨਿਕ ਭੂਮਿਕਾ ਨਹੀਂ ਨਿਭਾਏਗਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਚਲਾਈ ਜਾ ਰਹੀ ਕਾਰਵਾਈ ਵਿੱਚ ਕੈਨੇਡਾ ਸ਼ਾਮਲ ਨਹੀਂ ਹੈ ਅਤੇ “ਕਦੇ ਵੀ ਇਸ ਵਿੱਚ ਹਿੱਸਾ ਨਹੀਂ ਲਵੇਗਾ।”

ਮੰਗਲਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ਸਥਿਤੀ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਕੈਨੇਡਾ Iran War ਵਿੱਚ ਹਿੱਸਾ ਨਹੀਂ ਲੈ ਰਿਹਾ ਅਤੇ ਨਾ ਹੀ ਭਵਿੱਖ ਵਿੱਚ ਇਸ ਵਿੱਚ ਸ਼ਾਮਲ ਹੋਣ ਦੀ ਕੋਈ ਯੋਜਨਾ ਹੈ।

ਕਾਰਨੀ ‘ਤੇ ਵਿਰੋਧੀ ਪਾਰਟੀਆਂ ਵੱਲੋਂ ਇਹ ਵੀ ਆਲੋਚਨਾ ਕੀਤੀ ਗਈ ਸੀ ਕਿ ਉਹ ਸੋਮਵਾਰ ਨੂੰ ਸੰਸਦ ਵਿੱਚ ਹੋਈ Iran War ‘ਤੇ ਚਰਚਾ ਦੌਰਾਨ ਮੌਜੂਦ ਨਹੀਂ ਸਨ। ਇਸ ਦੌਰਾਨ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਸਰਕਾਰ ਦੀ ਪੱਖੋਂ ਹਿੱਸਾ ਲਿਆ ਸੀ।

ਬਲਾਕ ਕਿਊਬੈਕਵਾ ਦੇ ਆਗੂ ਇਵਸ-ਫਰਾਂਸਵਾ ਬਲਾਂਸ਼ੇ ਨੇ ਵੀ ਪ੍ਰਧਾਨ ਮੰਤਰੀ ਨੂੰ ਮਿਡਲ ਈਸਟ ਬਾਰੇ ਆਪਣੀ ਨੀਤੀ ਸਪਸ਼ਟ ਕਰਨ ਲਈ ਕਿਹਾ। ਜਵਾਬ ਵਿੱਚ ਕਾਰਨੀ ਨੇ ਕਿਹਾ ਕਿ ਕੈਨੇਡਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਅਤੇ ਆਤੰਕਵਾਦ ਦੇ ਫੈਲਾਅ ਨੂੰ ਰੋਕਣ ਦੀ ਲੋੜ ਦਾ ਸਮਰਥਨ ਕਰਦਾ ਹੈ, ਪਰ Iran War ਵਿੱਚ ਸਿੱਧੀ ਭਾਗੀਦਾਰੀ ਨਹੀਂ ਕਰੇਗਾ।

ਕਾਰਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ‘ਤੇ ਕਈ ਅੰਤਰਰਾਸ਼ਟਰੀ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਵੀ ਸ਼ਾਮਲ ਹਨ। ਉਨ੍ਹਾਂ ਮੁਤਾਬਕ ਮਕਸਦ ਮਿਡਲ ਈਸਟ ਵਿੱਚ ਤਣਾਅ ਘਟਾਉਣ ਅਤੇ Iran War ਨੂੰ ਹੋਰ ਵਧਣ ਤੋਂ ਰੋਕਣਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਕਾਰਨੀ ਨੇ ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਨਾਲ ਵੀ ਗੱਲਬਾਤ ਕੀਤੀ ਅਤੇ Strait of Hormuz ਰਾਹੀਂ ਸੁਰੱਖਿਅਤ ਜਹਾਜ਼ੀ ਆਵਾਜਾਈ ਬਾਰੇ ਚਰਚਾ ਕੀਤੀ। ਇਸ ਟਕਰਾਅ ਕਾਰਨ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ।

ਵਿਰੋਧੀ ਧਿਰ ਦੇ ਕੁਝ ਨੇਤਾਵਾਂ ਨੇ ਸਰਕਾਰ ਦੀ Iran War ਬਾਰੇ ਨੀਤੀ ਨੂੰ ਅਸਪਸ਼ਟ ਦੱਸਦਿਆਂ ਆਲੋਚਨਾ ਕੀਤੀ ਹੈ, ਜਦਕਿ ਐਨਡੀਪੀ ਦੇ ਆਗੂ ਡੌਨ ਡੇਵਿਸ ਨੇ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਹੋਈ ਚਰਚਾ ਵਿੱਚ ਗੈਰਹਾਜ਼ਰੀ ਨੂੰ ਗਲਤ ਕਰਾਰ ਦਿੱਤਾ।